ਕਹਾਉਤਾਂ 20

ਕੌਣ ਆਖ ਸਕਦਾ ਹੈ, “ਮੈਂ ਆਪਣੇ ਮਨ ਨੂੰ ਸ਼ੁੱਧ ਰੱਖਿਆ ਹੈ, ਮੈਂ ਸ਼ੁੱਧ ਅਤੇ ਪਾਪ ਰਹਿਤ ਹਾਂ”?

Proverbs 20:9 (UKJV) Who can say, I have made my heart clean, I am pure from my sin?

7ਧਰਮੀ ਲੋਕ ਨਿਰਦੋਸ਼ ਜੀਵਨ ਜੀਉਂਦੇ ਹਨ, ਉਹਨਾਂ ਦੇ ਮਗਰੋਂ ਉਹਨਾਂ ਦੇ ਪੁੱਤਰ ਧੰਨ ਹੁੰਦੇ ਹਨ!

8ਜਦੋਂ ਇੱਕ ਰਾਜਾ ਨਿਆਂ ਕਰਨ ਲਈ ਆਪਣੇ ਸਿੰਘਾਸਣ ਉੱਤੇ ਬੈਠਦਾ ਹੈ, ਉਹ ਆਪਣੀਆਂ ਅੱਖਾਂ ਨਾਲ ਸਾਰੀਆਂ ਬੁਰਾਈਆਂ ਨੂੰ ਜਿੱਤ ਲੈਂਦਾ ਹੈ।

9ਕੌਣ ਆਖ ਸਕਦਾ ਹੈ, “ਮੈਂ ਆਪਣੇ ਮਨ ਨੂੰ ਸ਼ੁੱਧ ਰੱਖਿਆ ਹੈ, ਮੈਂ ਸ਼ੁੱਧ ਅਤੇ ਪਾਪ ਰਹਿਤ ਹਾਂ”?

10ਘੱਟ ਵੱਧ ਵੱਟੇ ਅਤੇ ਘੱਟ ਵੱਧ ਨਾਪ, ਯਾਹਵੇਹ ਦੋਵਾਂ ਨੂੰ ਨਫ਼ਰਤ ਕਰਦਾ ਹੈ।

11ਛੋਟੇ ਬੱਚੇ ਵੀ ਆਪਣੇ ਕੰਮਾਂ ਤੋਂ ਜਾਣੇ ਜਾਂਦੇ ਹਨ, ਕੀ ਉਹਨਾਂ ਦੇ ਚਾਲ-ਚਲਣ ਸੱਚ-ਮੁੱਚ ਸ਼ੁੱਧ ਅਤੇ ਨੇਕ ਹਨ ਜਾਂ ਨਹੀਂ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.