19ਹੇ ਮੇਰੇ ਪੁੱਤਰ, ਸੁਣ ਅਤੇ ਬੁੱਧਵਾਨ ਬਣ, ਅਤੇ ਆਪਣੇ ਮਨ ਨੂੰ ਸਹੀ ਮਾਰਗ ਉੱਤੇ ਲਗਾ,
20ਤੂੰ ਸ਼ਰਾਬੀਆਂ ਦੇ ਨਾਲ ਨਾ ਰਲ, ਨਾ ਹੀ ਪੇਟੂ ਕਬਾਬੀਆਂ ਨਾਲ,
21ਕਿਉਂਕਿ ਸ਼ਰਾਬੀ ਅਤੇ ਪੇਟੂ ਕੰਗਾਲ ਹੋ ਜਾਂਦੇ ਹਨ, ਅਤੇ ਸੁਸਤੀ ਉਹਨਾਂ ਨੂੰ ਲੀਰਾ ਪਹਿਨਾਉਂਦੀ ਹੈ।
22ਆਪਣੇ ਪਿਤਾ ਦੀ ਗੱਲ ਸੁਣੋ, ਜਿਸ ਨੇ ਤੈਨੂੰ ਜਨਮ ਦਿੱਤਾ, ਅਤੇ ਆਪਣੀ ਮਾਂ ਨੂੰ ਬੁੱਢੇ ਹੋਣ ਤੇ ਤੁੱਛ ਨਾ ਜਾਣ।
23ਸਚਿਆਈ ਨੂੰ ਖਰੀਦੋ ਅਤੇ ਇਸਨੂੰ ਨਾ ਵੇਚੋ, ਨਾਲੇ ਬੁੱਧ, ਸਿੱਖਿਆ ਅਤੇ ਸਮਝ ਨੂੰ ਵੀ।