9ਮੂਰਖਤਾ ਦੀਆਂ ਜੁਗਤਾਂ ਪਾਪ ਹਨ, ਅਤੇ ਲੋਕ ਮਖੌਲ ਕਰਨ ਵਾਲੇ ਨੂੰ ਨਫ਼ਰਤ ਕਰਦੇ ਹਨ।
10ਜੇਕਰ ਤੁਸੀਂ ਮੁਸੀਬਤ ਦੇ ਸਮੇਂ ਵਿੱਚ ਡੋਲ ਜਾਂਦੇ ਹੋ, ਤੁਹਾਡੀ ਤਾਕਤ ਕਿੰਨੀ ਛੋਟੀ ਹੈ!
11ਉਹਨਾਂ ਨੂੰ ਬਚਾਓ ਜਿਨ੍ਹਾਂ ਨੂੰ ਮੌਤ ਵੱਲ ਲਿਜਾਇਆ ਜਾ ਰਿਹਾ ਹੈ, ਉਹਨਾਂ ਨੂੰ ਰੋਕੋ ਜੋ ਕਤਲੇਆਮ ਵੱਲ ਵਧ ਰਹੇ ਹਨ।
12ਜੇ ਤੁਸੀਂ ਆਖਦੇ ਹੋ, “ਪਰ ਅਸੀਂ ਇਸ ਬਾਰੇ ਕੁਝ ਨਹੀਂ ਜਾਣਦੇ ਸੀ,” ਕੀ ਉਹ ਜੋ ਜਿਹੜਾ ਦਿਲ ਨੂੰ ਜਾਚਦਾ ਹੈ ਇਹ ਸਭ ਨਹੀਂ ਸਮਝਦਾ? ਕੀ ਤੁਹਾਡੀ ਜਾਨ ਦੀ ਰਾਖੀ ਕਰਨ ਵਾਲਾ ਨਹੀਂ ਜਾਣਦਾ? ਕੀ ਉਹ ਸਾਰਿਆਂ ਨੂੰ ਉਹਨਾਂ ਦੇ ਕੀਤੇ ਅਨੁਸਾਰ ਬਦਲਾ ਨਹੀਂ ਦੇਵੇਗਾ?
13ਹੇ ਮੇਰੇ ਪੁੱਤਰ, ਸ਼ਹਿਦ ਖਾ, ਇਹ ਚੰਗਾ ਹੈ; ਛੱਤੇ ਦਾ ਸ਼ਹਿਦ ਤੁਹਾਡੇ ਸੁਆਦ ਲਈ ਮਿੱਠਾ ਹੁੰਦਾ ਹੈ।