ਕਹਾਉਤਾਂ 24

ਜੇ ਤੁਸੀਂ ਆਖਦੇ ਹੋ, “ਪਰ ਅਸੀਂ ਇਸ ਬਾਰੇ ਕੁਝ ਨਹੀਂ ਜਾਣਦੇ ਸੀ,” ਕੀ ਉਹ ਜੋ ਜਿਹੜਾ ਦਿਲ ਨੂੰ ਜਾਚਦਾ ਹੈ ਇਹ ਸਭ ਨਹੀਂ ਸਮਝਦਾ? ਕੀ ਤੁਹਾਡੀ ਜਾਨ ਦੀ ਰਾਖੀ ਕਰਨ ਵਾਲਾ ਨਹੀਂ ਜਾਣਦਾ? ਕੀ ਉਹ ਸਾਰਿਆਂ ਨੂੰ ਉਹਨਾਂ ਦੇ ਕੀਤੇ ਅਨੁਸਾਰ ਬਦਲਾ ਨਹੀਂ ਦੇਵੇਗਾ?

Proverbs 24:12 (UKJV) If you says, Behold, we knew it not; does not he that ponders the heart consider it? and he that keeps your soul, does not he know it? and shall not he render to every man according to his works?

10ਜੇਕਰ ਤੁਸੀਂ ਮੁਸੀਬਤ ਦੇ ਸਮੇਂ ਵਿੱਚ ਡੋਲ ਜਾਂਦੇ ਹੋ, ਤੁਹਾਡੀ ਤਾਕਤ ਕਿੰਨੀ ਛੋਟੀ ਹੈ!

11ਉਹਨਾਂ ਨੂੰ ਬਚਾਓ ਜਿਨ੍ਹਾਂ ਨੂੰ ਮੌਤ ਵੱਲ ਲਿਜਾਇਆ ਜਾ ਰਿਹਾ ਹੈ, ਉਹਨਾਂ ਨੂੰ ਰੋਕੋ ਜੋ ਕਤਲੇਆਮ ਵੱਲ ਵਧ ਰਹੇ ਹਨ।

12ਜੇ ਤੁਸੀਂ ਆਖਦੇ ਹੋ, “ਪਰ ਅਸੀਂ ਇਸ ਬਾਰੇ ਕੁਝ ਨਹੀਂ ਜਾਣਦੇ ਸੀ,” ਕੀ ਉਹ ਜੋ ਜਿਹੜਾ ਦਿਲ ਨੂੰ ਜਾਚਦਾ ਹੈ ਇਹ ਸਭ ਨਹੀਂ ਸਮਝਦਾ? ਕੀ ਤੁਹਾਡੀ ਜਾਨ ਦੀ ਰਾਖੀ ਕਰਨ ਵਾਲਾ ਨਹੀਂ ਜਾਣਦਾ? ਕੀ ਉਹ ਸਾਰਿਆਂ ਨੂੰ ਉਹਨਾਂ ਦੇ ਕੀਤੇ ਅਨੁਸਾਰ ਬਦਲਾ ਨਹੀਂ ਦੇਵੇਗਾ?

13ਹੇ ਮੇਰੇ ਪੁੱਤਰ, ਸ਼ਹਿਦ ਖਾ, ਇਹ ਚੰਗਾ ਹੈ; ਛੱਤੇ ਦਾ ਸ਼ਹਿਦ ਤੁਹਾਡੇ ਸੁਆਦ ਲਈ ਮਿੱਠਾ ਹੁੰਦਾ ਹੈ।

14ਇਹ ਵੀ ਜਾਣੋ ਕਿ ਬੁੱਧ ਤੁਹਾਡੇ ਲਈ ਸ਼ਹਿਦ ਵਰਗੀ ਹੈ: ਜੇ ਤੁਸੀਂ ਇਹ ਲੱਭ ਲੈਂਦੇ ਹੋ, ਤਾਂ ਤੁਹਾਡੇ ਲਈ ਇੱਕ ਭਵਿੱਖ ਦੀ ਉਮੀਦ ਹੈ, ਅਤੇ ਤੁਹਾਡੀ ਉਮੀਦ ਨਹੀਂ ਟੁੱਟੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.