12ਜੇ ਤੁਸੀਂ ਆਖਦੇ ਹੋ, “ਪਰ ਅਸੀਂ ਇਸ ਬਾਰੇ ਕੁਝ ਨਹੀਂ ਜਾਣਦੇ ਸੀ,” ਕੀ ਉਹ ਜੋ ਜਿਹੜਾ ਦਿਲ ਨੂੰ ਜਾਚਦਾ ਹੈ ਇਹ ਸਭ ਨਹੀਂ ਸਮਝਦਾ? ਕੀ ਤੁਹਾਡੀ ਜਾਨ ਦੀ ਰਾਖੀ ਕਰਨ ਵਾਲਾ ਨਹੀਂ ਜਾਣਦਾ? ਕੀ ਉਹ ਸਾਰਿਆਂ ਨੂੰ ਉਹਨਾਂ ਦੇ ਕੀਤੇ ਅਨੁਸਾਰ ਬਦਲਾ ਨਹੀਂ ਦੇਵੇਗਾ?
13ਹੇ ਮੇਰੇ ਪੁੱਤਰ, ਸ਼ਹਿਦ ਖਾ, ਇਹ ਚੰਗਾ ਹੈ; ਛੱਤੇ ਦਾ ਸ਼ਹਿਦ ਤੁਹਾਡੇ ਸੁਆਦ ਲਈ ਮਿੱਠਾ ਹੁੰਦਾ ਹੈ।
14ਇਹ ਵੀ ਜਾਣੋ ਕਿ ਬੁੱਧ ਤੁਹਾਡੇ ਲਈ ਸ਼ਹਿਦ ਵਰਗੀ ਹੈ: ਜੇ ਤੁਸੀਂ ਇਹ ਲੱਭ ਲੈਂਦੇ ਹੋ, ਤਾਂ ਤੁਹਾਡੇ ਲਈ ਇੱਕ ਭਵਿੱਖ ਦੀ ਉਮੀਦ ਹੈ, ਅਤੇ ਤੁਹਾਡੀ ਉਮੀਦ ਨਹੀਂ ਟੁੱਟੇਗੀ।
15ਚੋਰ ਵਾਂਗੂੰ ਧਰਮੀ ਦੇ ਘਰ ਦੇ ਨੇੜੇ ਨਾ ਲੁਕੋ, ਉਹਨਾਂ ਦੇ ਘਰ ਨੂੰ ਲੁੱਟੋ ਨਾ।
16ਕਿਉਂਕਿ ਭਾਵੇਂ ਧਰਮੀ ਸੱਤ ਵਾਰ ਡਿੱਗੇ, ਉਹ ਮੁੜ ਉੱਠਦੇ ਹਨ, ਪਰ ਦੁਸ਼ਟ ਬਿਪਤਾ ਦੇ ਵਿੱਚ ਡਿੱਗ ਕੇ ਪਏ ਰਹਿੰਦੇ ਹਨ।