7ਮੂਰਖਾਂ ਲਈ ਬੁੱਧ ਬਹੁਤ ਉੱਚੀ ਹੈ; ਫਾਟਕ ਉੱਤੇ ਸਭਾ ਵਿੱਚ ਉਹਨਾਂ ਨੂੰ ਆਪਣਾ ਮੂੰਹ ਨਹੀਂ ਖੋਲ੍ਹਣਾ ਚਾਹੀਦਾ।
8ਜੋ ਕੋਈ ਬੁਰਾਈ ਦੀ ਸਾਜ਼ਿਸ਼ ਰਚਦਾ ਹੈ, ਇੱਕ ਚਾਲਬਾਜ਼ ਵਜੋਂ ਜਾਣਿਆ ਜਾਵੇਗਾ।
9ਮੂਰਖਤਾ ਦੀਆਂ ਜੁਗਤਾਂ ਪਾਪ ਹਨ, ਅਤੇ ਲੋਕ ਮਖੌਲ ਕਰਨ ਵਾਲੇ ਨੂੰ ਨਫ਼ਰਤ ਕਰਦੇ ਹਨ।
10ਜੇਕਰ ਤੁਸੀਂ ਮੁਸੀਬਤ ਦੇ ਸਮੇਂ ਵਿੱਚ ਡੋਲ ਜਾਂਦੇ ਹੋ, ਤੁਹਾਡੀ ਤਾਕਤ ਕਿੰਨੀ ਛੋਟੀ ਹੈ!
11ਉਹਨਾਂ ਨੂੰ ਬਚਾਓ ਜਿਨ੍ਹਾਂ ਨੂੰ ਮੌਤ ਵੱਲ ਲਿਜਾਇਆ ਜਾ ਰਿਹਾ ਹੈ, ਉਹਨਾਂ ਨੂੰ ਰੋਕੋ ਜੋ ਕਤਲੇਆਮ ਵੱਲ ਵਧ ਰਹੇ ਹਨ।