ਕਹਾਉਤਾਂ 24

ਮੂਰਖਾਂ ਲਈ ਬੁੱਧ ਬਹੁਤ ਉੱਚੀ ਹੈ; ਫਾਟਕ ਉੱਤੇ ਸਭਾ ਵਿੱਚ ਉਹਨਾਂ ਨੂੰ ਆਪਣਾ ਮੂੰਹ ਨਹੀਂ ਖੋਲ੍ਹਣਾ ਚਾਹੀਦਾ।

Proverbs 24:7 (UKJV) Wisdom is too high for a fool: he opens not his mouth in the gate.

5ਬੁੱਧਵਾਨ ਮਹਾਨ ਸ਼ਕਤੀ ਦੁਆਰਾ ਜਿੱਤ ਪ੍ਰਾਪਤ ਕਰਦਾ ਹੈ, ਅਤੇ ਗਿਆਨਵਾਨ ਆਪਣੀ ਸ਼ਕਤੀ ਨੂੰ ਇਕੱਠਾ ਕਰਦੇ ਹਨ।

6ਯਕੀਨਨ ਤੁਹਾਨੂੰ ਯੁੱਧ ਕਰਨ ਲਈ ਅਗਵਾਈ ਦੀ ਲੋੜ ਹੈ, ਅਤੇ ਬਹੁਤ ਸਾਰੇ ਸਲਾਹਕਾਰਾਂ ਦੁਆਰਾ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ।

7ਮੂਰਖਾਂ ਲਈ ਬੁੱਧ ਬਹੁਤ ਉੱਚੀ ਹੈ; ਫਾਟਕ ਉੱਤੇ ਸਭਾ ਵਿੱਚ ਉਹਨਾਂ ਨੂੰ ਆਪਣਾ ਮੂੰਹ ਨਹੀਂ ਖੋਲ੍ਹਣਾ ਚਾਹੀਦਾ।

8ਜੋ ਕੋਈ ਬੁਰਾਈ ਦੀ ਸਾਜ਼ਿਸ਼ ਰਚਦਾ ਹੈ, ਇੱਕ ਚਾਲਬਾਜ਼ ਵਜੋਂ ਜਾਣਿਆ ਜਾਵੇਗਾ।

9ਮੂਰਖਤਾ ਦੀਆਂ ਜੁਗਤਾਂ ਪਾਪ ਹਨ, ਅਤੇ ਲੋਕ ਮਖੌਲ ਕਰਨ ਵਾਲੇ ਨੂੰ ਨਫ਼ਰਤ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.