ਕਹਾਉਤਾਂ 24

ਬੁੱਧਵਾਨ ਮਹਾਨ ਸ਼ਕਤੀ ਦੁਆਰਾ ਜਿੱਤ ਪ੍ਰਾਪਤ ਕਰਦਾ ਹੈ, ਅਤੇ ਗਿਆਨਵਾਨ ਆਪਣੀ ਸ਼ਕਤੀ ਨੂੰ ਇਕੱਠਾ ਕਰਦੇ ਹਨ।

Proverbs 24:5 (UKJV) A wise man is strong; yea, a man of knowledge increases strength.

3ਬੁੱਧ ਨਾਲ ਘਰ ਬਣਾਇਆ ਜਾਂਦਾ ਹੈ, ਅਤੇ ਸਮਝ ਨਾਲ ਉਹ ਸਥਾਪਿਤ ਹੁੰਦਾ ਹੈ।

4ਗਿਆਨ ਦੁਆਰਾ ਇਸ ਦੇ ਕਮਰੇ ਅਣਮੁੱਲੇ ਅਤੇ ਸੁੰਦਰ ਖਜ਼ਾਨਿਆਂ ਨਾਲ ਭਰੇ ਹੋਏ ਹੋਣਗੇ।

5ਬੁੱਧਵਾਨ ਮਹਾਨ ਸ਼ਕਤੀ ਦੁਆਰਾ ਜਿੱਤ ਪ੍ਰਾਪਤ ਕਰਦਾ ਹੈ, ਅਤੇ ਗਿਆਨਵਾਨ ਆਪਣੀ ਸ਼ਕਤੀ ਨੂੰ ਇਕੱਠਾ ਕਰਦੇ ਹਨ।

6ਯਕੀਨਨ ਤੁਹਾਨੂੰ ਯੁੱਧ ਕਰਨ ਲਈ ਅਗਵਾਈ ਦੀ ਲੋੜ ਹੈ, ਅਤੇ ਬਹੁਤ ਸਾਰੇ ਸਲਾਹਕਾਰਾਂ ਦੁਆਰਾ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ।

7ਮੂਰਖਾਂ ਲਈ ਬੁੱਧ ਬਹੁਤ ਉੱਚੀ ਹੈ; ਫਾਟਕ ਉੱਤੇ ਸਭਾ ਵਿੱਚ ਉਹਨਾਂ ਨੂੰ ਆਪਣਾ ਮੂੰਹ ਨਹੀਂ ਖੋਲ੍ਹਣਾ ਚਾਹੀਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.