1ਦੁਸ਼ਟਾਂ ਨਾਲ ਈਰਖਾ ਨਾ ਕਰੋ, ਉਹਨਾਂ ਦੀ ਸੰਗਤ ਦੀ ਇੱਛਾ ਨਾ ਕਰੋ।
2ਉਹਨਾਂ ਦੇ ਦਿਲਾਂ ਵਿੱਚ ਹਿੰਸਾ ਦੀ ਸਾਜ਼ਿਸ਼ ਹੈ, ਅਤੇ ਉਹਨਾਂ ਦੇ ਬੁੱਲ ਮੁਸੀਬਤ ਦੀਆਂ ਗੱਲਾਂ ਕਰਦੇ ਹਨ।
3ਬੁੱਧ ਨਾਲ ਘਰ ਬਣਾਇਆ ਜਾਂਦਾ ਹੈ, ਅਤੇ ਸਮਝ ਨਾਲ ਉਹ ਸਥਾਪਿਤ ਹੁੰਦਾ ਹੈ।
4ਗਿਆਨ ਦੁਆਰਾ ਇਸ ਦੇ ਕਮਰੇ ਅਣਮੁੱਲੇ ਅਤੇ ਸੁੰਦਰ ਖਜ਼ਾਨਿਆਂ ਨਾਲ ਭਰੇ ਹੋਏ ਹੋਣਗੇ।
5ਬੁੱਧਵਾਨ ਮਹਾਨ ਸ਼ਕਤੀ ਦੁਆਰਾ ਜਿੱਤ ਪ੍ਰਾਪਤ ਕਰਦਾ ਹੈ, ਅਤੇ ਗਿਆਨਵਾਨ ਆਪਣੀ ਸ਼ਕਤੀ ਨੂੰ ਇਕੱਠਾ ਕਰਦੇ ਹਨ।