20ਕਿਉਂਕਿ ਦੁਸ਼ਟ ਨੂੰ ਭਵਿੱਖ ਵਿੱਚ ਕੋਈ ਆਸ ਨਹੀਂ ਹੈ, ਅਤੇ ਦੁਸ਼ਟਾਂ ਦਾ ਦੀਵਾ ਬੁਝ ਜਾਵੇਗਾ।
21ਹੇ ਮੇਰੇ ਪੁੱਤਰ, ਯਾਹਵੇਹ ਅਤੇ ਪਾਤਸ਼ਾਹ ਤੋਂ ਡਰ, ਅਤੇ ਵਿਦਰੋਹੀਆਂ ਨਾਲ ਨਾ ਰਲ,
22ਕਿਉਂ ਜੋ ਉਹ ਦੋਨਾਂ ਉੱਤੇ ਅਚਾਨਕ ਤਬਾਹੀ ਆਵੇਗੀ, ਅਤੇ ਕੌਣ ਜਾਣਦਾ ਹੈ ਕਿ ਉਹ ਕਿਹੜੀਆਂ ਬਿਪਤਾਵਾਂ ਲਿਆ ਸਕਦੇ ਹਨ?
23ਇਹ ਵੀ ਬੁੱਧੀਮਾਨਾਂ ਦੀਆਂ ਗੱਲਾਂ ਹਨ, ਨਿਆਂ ਵੇਲੇ ਪੱਖਪਾਤ ਕਰਨਾ ਚੰਗਾ ਨਹੀਂ ਹੈ।
24ਜੇ ਕੋਈ ਦੋਸ਼ੀ ਨੂੰ ਕਹੇ, “ਤੂੰ ਨਿਰਦੋਸ਼ ਹੈ,” ਲੋਕਾਂ ਦੁਆਰਾ ਸਰਾਪਿਆ ਜਾਵੇਗਾ ਅਤੇ ਕੌਮਾਂ ਦੁਆਰਾ ਨਿੰਦਾ ਕੀਤੀ ਜਾਵੇਗੀ,