ਕਹਾਉਤਾਂ 24

ਮੈਂ ਇੱਕ ਆਲਸੀ ਦੇ ਖੇਤ ਵਿੱਚੋਂ ਲੰਘਿਆ, ਉਸ ਵਿਅਕਤੀ ਦੇ ਅੰਗੂਰੀ ਬਾਗ਼ ਵਿੱਚੋਂ ਲੰਘਿਆ ਜਿਸ ਨੂੰ ਕੋਈ ਸਮਝ ਨਹੀਂ ਸੀ।

Proverbs 24:30 (UKJV) I went by the field of the slothful, and by the vineyard of the man void of understanding;

28ਬਿਨਾਂ ਕਾਰਨ ਆਪਣੇ ਗੁਆਂਢੀ ਦੇ ਵਿਰੁੱਧ ਗਵਾਹੀ ਨਾ ਦੇ, ਕੀ ਤੁਸੀਂ ਆਪਣੇ ਬੁੱਲ੍ਹਾਂ ਨੂੰ ਭਰਮਾਉਣ ਲਈ ਵਰਤੋਗੇ?

29ਇਹ ਨਾ ਆਖ, “ਮੈਂ ਉਹਨਾਂ ਨਾਲ ਕਰਾਂਗਾ ਜਿਵੇਂ ਉਹਨਾਂ ਨੇ ਮੇਰੇ ਨਾਲ ਕੀਤਾ ਹੈ, ਮੈਂ ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਬਦਲਾ ਦਿਆਂਗਾ।”

30ਮੈਂ ਇੱਕ ਆਲਸੀ ਦੇ ਖੇਤ ਵਿੱਚੋਂ ਲੰਘਿਆ, ਉਸ ਵਿਅਕਤੀ ਦੇ ਅੰਗੂਰੀ ਬਾਗ਼ ਵਿੱਚੋਂ ਲੰਘਿਆ ਜਿਸ ਨੂੰ ਕੋਈ ਸਮਝ ਨਹੀਂ ਸੀ।

31ਅਤੇ ਉੱਥੇ ਹਰ ਪਾਸੇ ਕੰਡੇ ਉੱਗੇ ਹੋਏ ਸਨ, ਜ਼ਮੀਨ ਜੰਗਲੀ ਬੂਟੀ ਨਾਲ ਢੱਕੀ ਹੋਈ ਸੀ, ਅਤੇ ਪੱਥਰ ਦੀ ਕੰਧ ਢਹਿ ਗਈ ਸੀ।

32ਜੋ ਕੁਝ ਮੈਂ ਦੇਖਿਆ ਮੈਂ ਆਪਣੇ ਦਿਲ ਵਿੱਚ ਵਿਚਾਰ ਕੀਤਾ, ਅਤੇ ਜੋ ਕੁਝ ਮੈਂ ਦੇਖਿਆ ਉਸ ਤੋਂ ਇੱਕ ਸਿੱਖਿਆ ਪ੍ਰਾਪਤ ਕੀਤੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.