29ਇਹ ਨਾ ਆਖ, “ਮੈਂ ਉਹਨਾਂ ਨਾਲ ਕਰਾਂਗਾ ਜਿਵੇਂ ਉਹਨਾਂ ਨੇ ਮੇਰੇ ਨਾਲ ਕੀਤਾ ਹੈ, ਮੈਂ ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਬਦਲਾ ਦਿਆਂਗਾ।”
30ਮੈਂ ਇੱਕ ਆਲਸੀ ਦੇ ਖੇਤ ਵਿੱਚੋਂ ਲੰਘਿਆ, ਉਸ ਵਿਅਕਤੀ ਦੇ ਅੰਗੂਰੀ ਬਾਗ਼ ਵਿੱਚੋਂ ਲੰਘਿਆ ਜਿਸ ਨੂੰ ਕੋਈ ਸਮਝ ਨਹੀਂ ਸੀ।
31ਅਤੇ ਉੱਥੇ ਹਰ ਪਾਸੇ ਕੰਡੇ ਉੱਗੇ ਹੋਏ ਸਨ, ਜ਼ਮੀਨ ਜੰਗਲੀ ਬੂਟੀ ਨਾਲ ਢੱਕੀ ਹੋਈ ਸੀ, ਅਤੇ ਪੱਥਰ ਦੀ ਕੰਧ ਢਹਿ ਗਈ ਸੀ।
32ਜੋ ਕੁਝ ਮੈਂ ਦੇਖਿਆ ਮੈਂ ਆਪਣੇ ਦਿਲ ਵਿੱਚ ਵਿਚਾਰ ਕੀਤਾ, ਅਤੇ ਜੋ ਕੁਝ ਮੈਂ ਦੇਖਿਆ ਉਸ ਤੋਂ ਇੱਕ ਸਿੱਖਿਆ ਪ੍ਰਾਪਤ ਕੀਤੀ,
33ਥੋੜੀ ਜਿਹੀ ਨੀਂਦ, ਥੋੜੀ ਜਿਹੀ ਊਂਘ, ਕੁਝ ਦੇਰ ਲਈ ਹੱਥ ਇਕੱਠੇ ਕਰਕੇ ਲੰਮੇ ਪੈਣਾ,