13ਜਿਵੇਂ ਵਾਢੀ ਦੇ ਸਮੇਂ ਬਰਫ਼ ਦੀ ਠੰਢ ਹੁੰਦੀ ਹੈ, ਉਸੇ ਤਰ੍ਹਾਂ ਹੀ ਭਰੋਸੇਮੰਦ ਸੰਦੇਸ਼ਵਾਹਕ ਆਪਣੇ ਭੇਜਣ ਵਾਲਿਆ ਦੇ ਲਈ ਹੁੰਦਾ ਹੈ, ਉਹ ਆਪਣੇ ਮਾਲਕ ਦੀ ਆਤਮਾ ਨੂੰ ਤਰੋਤਾਜ਼ਾ ਕਰਦਾ ਹੈ।
14ਜਿਹੜਾ ਦਾਨ ਦਿੱਤੇ ਬਿਨ੍ਹਾਂ ਹੀ ਫੋਕੀ ਵਡਿਆਈ ਮਾਰਦਾ ਹੈ, ਉਹ ਉਸ ਬੱਦਲ ਤੇ ਪੌਣ ਵਰਗਾ ਹੈ ਜਿਸ ਵਿੱਚ ਮੀਂਹ ਨਹੀਂ ਹੈ।
15ਧੀਰਜ ਨਾਲ ਹਾਕਮ ਨੂੰ ਕਾਇਲ ਕੀਤਾ ਜਾ ਸਕਦਾ ਹੈ, ਅਤੇ ਨਰਮਾਈ ਨਾਲ ਕੀਤੀ ਗੱਲ ਬਾਤ ਹੱਡੀ ਨੂੰ ਤੋੜ ਸਕਦੀ ਹੈ।
16ਜੇਕਰ ਤੁਹਾਨੂੰ ਸ਼ਹਿਦ ਮਿਲ ਜਾਵੇ ਤਾਂ ਜਿੰਨੀ ਲੋੜ ਹੈ ਉਨਾ ਹੀ ਖਾਓ, ਕਿਤੇ ਜ਼ਿਆਦਾ ਖਾ ਕੇ ਤੁਹਾਨੂੰ ਉਲਟੀ ਆ ਜਾਵੇ।
17ਆਪਣੇ ਗੁਆਂਢੀ ਦੇ ਘਰ ਬਾਰ-ਬਾਰ ਨਾ ਜਾ, ਕਿਤੇ ਅਜਿਹਾ ਨਾ ਹੋਵੇ ਕਿ ਉਹ ਅੱਕ ਕੇ ਤੁਹਾਨੂੰ ਨਫ਼ਰਤ ਕਰਨ ਲੱਗ ਜਾਏ।