ਕਹਾਉਤਾਂ 25

ਆਪਣੇ ਗੁਆਂਢੀ ਦੇ ਘਰ ਬਾਰ-ਬਾਰ ਨਾ ਜਾ, ਕਿਤੇ ਅਜਿਹਾ ਨਾ ਹੋਵੇ ਕਿ ਉਹ ਅੱਕ ਕੇ ਤੁਹਾਨੂੰ ਨਫ਼ਰਤ ਕਰਨ ਲੱਗ ਜਾਏ।

Proverbs 25:17 (UKJV) Withdraw your foot from your neighbour's house; lest he be weary of you, and so hate you.

15ਧੀਰਜ ਨਾਲ ਹਾਕਮ ਨੂੰ ਕਾਇਲ ਕੀਤਾ ਜਾ ਸਕਦਾ ਹੈ, ਅਤੇ ਨਰਮਾਈ ਨਾਲ ਕੀਤੀ ਗੱਲ ਬਾਤ ਹੱਡੀ ਨੂੰ ਤੋੜ ਸਕਦੀ ਹੈ।

16ਜੇਕਰ ਤੁਹਾਨੂੰ ਸ਼ਹਿਦ ਮਿਲ ਜਾਵੇ ਤਾਂ ਜਿੰਨੀ ਲੋੜ ਹੈ ਉਨਾ ਹੀ ਖਾਓ, ਕਿਤੇ ਜ਼ਿਆਦਾ ਖਾ ਕੇ ਤੁਹਾਨੂੰ ਉਲਟੀ ਆ ਜਾਵੇ।

17ਆਪਣੇ ਗੁਆਂਢੀ ਦੇ ਘਰ ਬਾਰ-ਬਾਰ ਨਾ ਜਾ, ਕਿਤੇ ਅਜਿਹਾ ਨਾ ਹੋਵੇ ਕਿ ਉਹ ਅੱਕ ਕੇ ਤੁਹਾਨੂੰ ਨਫ਼ਰਤ ਕਰਨ ਲੱਗ ਜਾਏ।

18ਜਿਹੜਾ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਦਿੰਦਾ ਹੈ, ਉਹ ਹਥੌੜੇ ਤਲਵਾਰ ਅਤੇ ਤਿੱਖੇ ਤੀਰ ਵਰਗਾ ਹੈ।

19ਮੁਸੀਬਤ ਦੇ ਸਮੇਂ ਬੇਵਫ਼ਾ ਉੱਤੇ ਭਰੋਸਾ ਕਰਨਾ, ਟੁੱਟੇ ਹੋਏ ਦੰਦ ਜਾਂ ਲੰਗੜੇ ਪੈਰ ਵਾਂਗ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.