ਕਹਾਉਤਾਂ 25

ਜਿਹੜਾ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਦਿੰਦਾ ਹੈ, ਉਹ ਹਥੌੜੇ ਤਲਵਾਰ ਅਤੇ ਤਿੱਖੇ ਤੀਰ ਵਰਗਾ ਹੈ।

Proverbs 25:18 (UKJV) A man that bears false witness against his neighbour is a maul, and a sword, and a sharp arrow.

16ਜੇਕਰ ਤੁਹਾਨੂੰ ਸ਼ਹਿਦ ਮਿਲ ਜਾਵੇ ਤਾਂ ਜਿੰਨੀ ਲੋੜ ਹੈ ਉਨਾ ਹੀ ਖਾਓ, ਕਿਤੇ ਜ਼ਿਆਦਾ ਖਾ ਕੇ ਤੁਹਾਨੂੰ ਉਲਟੀ ਆ ਜਾਵੇ।

17ਆਪਣੇ ਗੁਆਂਢੀ ਦੇ ਘਰ ਬਾਰ-ਬਾਰ ਨਾ ਜਾ, ਕਿਤੇ ਅਜਿਹਾ ਨਾ ਹੋਵੇ ਕਿ ਉਹ ਅੱਕ ਕੇ ਤੁਹਾਨੂੰ ਨਫ਼ਰਤ ਕਰਨ ਲੱਗ ਜਾਏ।

18ਜਿਹੜਾ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਦਿੰਦਾ ਹੈ, ਉਹ ਹਥੌੜੇ ਤਲਵਾਰ ਅਤੇ ਤਿੱਖੇ ਤੀਰ ਵਰਗਾ ਹੈ।

19ਮੁਸੀਬਤ ਦੇ ਸਮੇਂ ਬੇਵਫ਼ਾ ਉੱਤੇ ਭਰੋਸਾ ਕਰਨਾ, ਟੁੱਟੇ ਹੋਏ ਦੰਦ ਜਾਂ ਲੰਗੜੇ ਪੈਰ ਵਾਂਗ ਹੈ।

20ਜਿਵੇਂ ਉਦਾਸ ਮਨ ਵਾਲੇ ਮਨੁੱਖ ਦੇ ਸਾਹਮਣੇ ਗੀਤ ਗਾਉਣਾ, ਸਿਆਲ ਵਿੱਚ ਕੱਪੜਾ ਉਤਾਰਨ, ਅਤੇ ਸੱਟ ਉੱਤੇ ਸਿਰਕਾ ਪਾਉਣ ਵਾਂਗੂੰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.