ਕਹਾਉਤਾਂ 26

ਜਿਵੇਂ ਅੰਗਿਆਰਿਆਂ ਉੱਤੇ ਕੋਲੇ ਅਤੇ ਅੱਗ ਉੱਤੇ ਲੱਕੜ, ਤਿਵੇਂ ਹੀ ਝਗੜਾ ਕਰਨ ਵਾਲਾ ਮਨੁੱਖ ਹੈ।

Proverbs 26:21 (UKJV) As coals are to burning coals, and wood to fire; so is a contentious man to kindle strife.

19ਉਹ ਹੈ ਜੋ ਆਪਣੇ ਗੁਆਂਢੀ ਨੂੰ ਧੋਖਾ ਦੇ ਕੇ ਆਖਦਾ ਹੈ, “ਮੈਂ ਤਾਂ ਮਜ਼ਾਕ ਕਰ ਰਿਹਾ ਸੀ।”

20ਲੱਕੜ ਤੋਂ ਬਿਨਾਂ ਅੱਗ ਬੁਝਦੀ ਜਾਂਦੀ ਹੈ, ਜਿੱਥੇ ਚੁਗ਼ਲੀ ਨਹੀਂ ਉੱਥੇ ਝਗੜਾ ਮਰ ਜਾਂਦਾ ਹੈ।

21ਜਿਵੇਂ ਅੰਗਿਆਰਿਆਂ ਉੱਤੇ ਕੋਲੇ ਅਤੇ ਅੱਗ ਉੱਤੇ ਲੱਕੜ, ਤਿਵੇਂ ਹੀ ਝਗੜਾ ਕਰਨ ਵਾਲਾ ਮਨੁੱਖ ਹੈ।

22ਚੁਗ਼ਲੀ ਕਰਨ ਵਾਲੇ ਦੀਆ ਗੱਲਾਂ ਸੁਆਦਲੀਆ ਬੁਰਕੀ ਵਰਗੀਆ ਹੁੰਦੀਆਂ ਹਨ, ਜੋ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।

23ਜਿਵੇਂ ਮਿੱਟੀ ਦੇ ਭਾਂਡੇ ਉੱਤੇ ਚਾਂਦੀ ਦੇ ਕੂਲੇ ਦੀ ਪਰਤ ਤਿਵੇਂ ਹੀ ਦੁਸ਼ਟ ਦਿਲ ਵਾਲੇ ਬੁੱਲ੍ਹ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.