22ਚੁਗ਼ਲੀ ਕਰਨ ਵਾਲੇ ਦੀਆ ਗੱਲਾਂ ਸੁਆਦਲੀਆ ਬੁਰਕੀ ਵਰਗੀਆ ਹੁੰਦੀਆਂ ਹਨ, ਜੋ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।
23ਜਿਵੇਂ ਮਿੱਟੀ ਦੇ ਭਾਂਡੇ ਉੱਤੇ ਚਾਂਦੀ ਦੇ ਕੂਲੇ ਦੀ ਪਰਤ ਤਿਵੇਂ ਹੀ ਦੁਸ਼ਟ ਦਿਲ ਵਾਲੇ ਬੁੱਲ੍ਹ ਹਨ।
24ਵੈਰੀ ਆਪਣੇ ਬੁੱਲ੍ਹਾਂ ਨਾਲ ਆਪਣਾ ਭੇਸ ਧਾਰ ਲੈਂਦੇ ਹਨ, ਪਰ ਆਪਣੇ ਮਨ ਵਿੱਚ ਛਲ ਪਾਉਂਦੇ ਹਨ।
25ਭਾਵੇਂ ਉਹਨਾਂ ਦੀ ਬੋਲੀ ਮਨਮੋਹਕ ਹੈ, ਪਰ ਉਹਨਾਂ ਦਾ ਵਿਸ਼ਵਾਸ ਨਾ ਕਰੋ, ਕਿਉਂ ਜੋ ਸੱਤ ਘਿਣਾਉਣੀਆਂ ਗੱਲਾਂ ਉਹਨਾਂ ਦੇ ਦਿਲਾਂ ਵਿੱਚ ਹਨ।
26ਭਾਵੇਂ ਉਹਨਾਂ ਦੀ ਦੁਸ਼ਟਤਾ ਛਲ ਨਾਲ ਛੁਪਾਈ ਜਾ ਸਕੇ, ਪਰ ਸਭਾ ਵਿੱਚ ਉਹਨਾਂ ਦੀ ਬਦੀ ਪਰਗਟ ਹੋ ਜਾਵੇਗੀ।