24ਵੈਰੀ ਆਪਣੇ ਬੁੱਲ੍ਹਾਂ ਨਾਲ ਆਪਣਾ ਭੇਸ ਧਾਰ ਲੈਂਦੇ ਹਨ, ਪਰ ਆਪਣੇ ਮਨ ਵਿੱਚ ਛਲ ਪਾਉਂਦੇ ਹਨ।
25ਭਾਵੇਂ ਉਹਨਾਂ ਦੀ ਬੋਲੀ ਮਨਮੋਹਕ ਹੈ, ਪਰ ਉਹਨਾਂ ਦਾ ਵਿਸ਼ਵਾਸ ਨਾ ਕਰੋ, ਕਿਉਂ ਜੋ ਸੱਤ ਘਿਣਾਉਣੀਆਂ ਗੱਲਾਂ ਉਹਨਾਂ ਦੇ ਦਿਲਾਂ ਵਿੱਚ ਹਨ।
26ਭਾਵੇਂ ਉਹਨਾਂ ਦੀ ਦੁਸ਼ਟਤਾ ਛਲ ਨਾਲ ਛੁਪਾਈ ਜਾ ਸਕੇ, ਪਰ ਸਭਾ ਵਿੱਚ ਉਹਨਾਂ ਦੀ ਬਦੀ ਪਰਗਟ ਹੋ ਜਾਵੇਗੀ।
27ਜੋ ਕੋਈ ਟੋਆ ਪੁੱਟਦਾ ਹੈ ਉਹ ਆਪ ਹੀ ਉਸ ਵਿੱਚ ਡਿੱਗੇਗਾ, ਜੇ ਕੋਈ ਪੱਥਰ ਨੂੰ ਰੇੜਦਾ ਹੈ, ਤਾਂ ਉਹ ਉਸ ਵੱਲ ਮੁੜ ਆਵੇਗਾ।
28ਝੂਠ ਬੋਲਣ ਵਾਲੀ ਜੀਭ ਉਹਨਾਂ ਲੋਕਾਂ ਨੂੰ ਨਫ਼ਰਤ ਕਰਦੀ ਹੈ ਜੋ ਉਸਨੂੰ ਦੁੱਖ ਦਿੰਦੇ ਹਨ, ਅਤੇ ਚਾਪਲੂਸੀ ਕਰਨ ਵਾਲਾ ਮੂੰਹ ਵਿਨਾਸ਼ ਦਾ ਕੰਮ ਕਰਦਾ ਹੈ।