ਕਹਾਉਤਾਂ 26

ਭਾਵੇਂ ਉਹਨਾਂ ਦੀ ਬੋਲੀ ਮਨਮੋਹਕ ਹੈ, ਪਰ ਉਹਨਾਂ ਦਾ ਵਿਸ਼ਵਾਸ ਨਾ ਕਰੋ, ਕਿਉਂ ਜੋ ਸੱਤ ਘਿਣਾਉਣੀਆਂ ਗੱਲਾਂ ਉਹਨਾਂ ਦੇ ਦਿਲਾਂ ਵਿੱਚ ਹਨ।

Proverbs 26:25 (UKJV) When he speaks fair, believe him not: for there are seven abominations in his heart.

23ਜਿਵੇਂ ਮਿੱਟੀ ਦੇ ਭਾਂਡੇ ਉੱਤੇ ਚਾਂਦੀ ਦੇ ਕੂਲੇ ਦੀ ਪਰਤ ਤਿਵੇਂ ਹੀ ਦੁਸ਼ਟ ਦਿਲ ਵਾਲੇ ਬੁੱਲ੍ਹ ਹਨ।

24ਵੈਰੀ ਆਪਣੇ ਬੁੱਲ੍ਹਾਂ ਨਾਲ ਆਪਣਾ ਭੇਸ ਧਾਰ ਲੈਂਦੇ ਹਨ, ਪਰ ਆਪਣੇ ਮਨ ਵਿੱਚ ਛਲ ਪਾਉਂਦੇ ਹਨ।

25ਭਾਵੇਂ ਉਹਨਾਂ ਦੀ ਬੋਲੀ ਮਨਮੋਹਕ ਹੈ, ਪਰ ਉਹਨਾਂ ਦਾ ਵਿਸ਼ਵਾਸ ਨਾ ਕਰੋ, ਕਿਉਂ ਜੋ ਸੱਤ ਘਿਣਾਉਣੀਆਂ ਗੱਲਾਂ ਉਹਨਾਂ ਦੇ ਦਿਲਾਂ ਵਿੱਚ ਹਨ।

26ਭਾਵੇਂ ਉਹਨਾਂ ਦੀ ਦੁਸ਼ਟਤਾ ਛਲ ਨਾਲ ਛੁਪਾਈ ਜਾ ਸਕੇ, ਪਰ ਸਭਾ ਵਿੱਚ ਉਹਨਾਂ ਦੀ ਬਦੀ ਪਰਗਟ ਹੋ ਜਾਵੇਗੀ।

27ਜੋ ਕੋਈ ਟੋਆ ਪੁੱਟਦਾ ਹੈ ਉਹ ਆਪ ਹੀ ਉਸ ਵਿੱਚ ਡਿੱਗੇਗਾ, ਜੇ ਕੋਈ ਪੱਥਰ ਨੂੰ ਰੇੜਦਾ ਹੈ, ਤਾਂ ਉਹ ਉਸ ਵੱਲ ਮੁੜ ਆਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.