ਕਹਾਉਤਾਂ 26

ਮੂਰਖ ਦੇ ਹੱਥੋਂ ਸੁਨੇਹਾ ਭੇਜਣਾ, ਆਪਣੇ ਪੈਰ ਵੱਢਣ ਜਾਂ ਜ਼ਹਿਰ ਪੀਣ ਦੇ ਬਰਾਬਰ ਹੈ।

Proverbs 26:6 (UKJV) He that sends a message by the hand of a fool cuts off the feet, and drinks damage.

4ਮੂਰਖ ਨੂੰ ਉਸ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਨਾ ਦਿਓ, ਨਹੀਂ ਤਾਂ ਤੁਸੀਂ ਵੀ ਉਸ ਵਰਗੇ ਹੋ ਜਾਓਗੇ।

5ਮੂਰਖ ਨੂੰ ਉਸ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਦਿਓ, ਨਹੀਂ ਤਾਂ ਉਹ ਆਪਣੀ ਨਿਗਾਹ ਵਿੱਚ ਬੁੱਧਵਾਨ ਹੋਵੇਗਾ।

6ਮੂਰਖ ਦੇ ਹੱਥੋਂ ਸੁਨੇਹਾ ਭੇਜਣਾ, ਆਪਣੇ ਪੈਰ ਵੱਢਣ ਜਾਂ ਜ਼ਹਿਰ ਪੀਣ ਦੇ ਬਰਾਬਰ ਹੈ।

7ਲੰਗੜੇ ਦੀਆਂ ਬੇਕਾਰ ਲੱਤਾਂ ਵਾਂਗ ਮੂਰਖ ਦੇ ਮੂੰਹ ਵਿੱਚ ਕਹਾਵਤ ਹੈ।

8ਜਿਵੇਂ ਇੱਕ ਪੱਥਰ ਨੂੰ ਗੁਲੇਲ ਵਿੱਚ ਬੰਨ੍ਹਣਾ ਇੱਕ ਮੂਰਖ ਨੂੰ ਸਨਮਾਨ ਦੇਣਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.