ਕਹਾਉਤਾਂ 26

ਮੂਰਖ ਨੂੰ ਉਸ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਦਿਓ, ਨਹੀਂ ਤਾਂ ਉਹ ਆਪਣੀ ਨਿਗਾਹ ਵਿੱਚ ਬੁੱਧਵਾਨ ਹੋਵੇਗਾ।

Proverbs 26:5 (UKJV) Answer a fool according to his folly, lest he be wise in his own conceit.

3ਘੋੜੇ ਲਈ ਕੋਰੜਾ, ਖੋਤੇ ਲਈ ਲਗਾਮ, ਅਤੇ ਮੂਰਖਾਂ ਦੀ ਪਿੱਠ ਲਈ ਡੰਡਾ ਹੁੰਦਾ ਹੈ!

4ਮੂਰਖ ਨੂੰ ਉਸ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਨਾ ਦਿਓ, ਨਹੀਂ ਤਾਂ ਤੁਸੀਂ ਵੀ ਉਸ ਵਰਗੇ ਹੋ ਜਾਓਗੇ।

5ਮੂਰਖ ਨੂੰ ਉਸ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਦਿਓ, ਨਹੀਂ ਤਾਂ ਉਹ ਆਪਣੀ ਨਿਗਾਹ ਵਿੱਚ ਬੁੱਧਵਾਨ ਹੋਵੇਗਾ।

6ਮੂਰਖ ਦੇ ਹੱਥੋਂ ਸੁਨੇਹਾ ਭੇਜਣਾ, ਆਪਣੇ ਪੈਰ ਵੱਢਣ ਜਾਂ ਜ਼ਹਿਰ ਪੀਣ ਦੇ ਬਰਾਬਰ ਹੈ।

7ਲੰਗੜੇ ਦੀਆਂ ਬੇਕਾਰ ਲੱਤਾਂ ਵਾਂਗ ਮੂਰਖ ਦੇ ਮੂੰਹ ਵਿੱਚ ਕਹਾਵਤ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.