ਕਹਾਉਤਾਂ 26

ਘੋੜੇ ਲਈ ਕੋਰੜਾ, ਖੋਤੇ ਲਈ ਲਗਾਮ, ਅਤੇ ਮੂਰਖਾਂ ਦੀ ਪਿੱਠ ਲਈ ਡੰਡਾ ਹੁੰਦਾ ਹੈ!

Proverbs 26:3 (UKJV) A whip for the horse, a bridle for the ass, and a rod for the fool's back.

1ਜਿਵੇਂ ਗਰਮੀਆਂ ਵਿੱਚ ਬਰਫ਼ ਅਤੇ ਵਾਢੀ ਵਿੱਚ ਮੀਂਹ, ਤਿਵੇਂ ਮੂਰਖ ਲਈ ਇੱਜ਼ਤ ਠੀਕ ਨਹੀਂ ਹੈ।

2ਉੱਡਦੀ ਚਿੜੀ ਭਟਕਦੀ ਅਤੇ ਬਾਲ ਕਟਾਰਾ ਉੱਡਦਾ ਫਿਰਦਾ ਹੈ, ਉਸੇ ਤਰ੍ਹਾਂ ਆਪਣੇ ਆਪ ਸਰਾਪ ਨਹੀਂ ਪੈਦਾ।

3ਘੋੜੇ ਲਈ ਕੋਰੜਾ, ਖੋਤੇ ਲਈ ਲਗਾਮ, ਅਤੇ ਮੂਰਖਾਂ ਦੀ ਪਿੱਠ ਲਈ ਡੰਡਾ ਹੁੰਦਾ ਹੈ!

4ਮੂਰਖ ਨੂੰ ਉਸ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਨਾ ਦਿਓ, ਨਹੀਂ ਤਾਂ ਤੁਸੀਂ ਵੀ ਉਸ ਵਰਗੇ ਹੋ ਜਾਓਗੇ।

5ਮੂਰਖ ਨੂੰ ਉਸ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਦਿਓ, ਨਹੀਂ ਤਾਂ ਉਹ ਆਪਣੀ ਨਿਗਾਹ ਵਿੱਚ ਬੁੱਧਵਾਨ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.