18ਜਿਹੜਾ ਹੰਜ਼ੀਰ ਦੇ ਰੁੱਖ ਦੀ ਰਾਖੀ ਕਰਦਾ ਹੈ ਉਹ ਦਾ ਫਲ ਖਾਵੇਗਾ, ਅਤੇ ਜਿਹੜਾ ਆਪਣੇ ਮਾਲਕ ਦੀ ਰਾਖੀ ਕਰਦਾ ਹੈ ਉਹ ਦਾ ਆਦਰ ਕੀਤਾ ਜਾਵੇਗਾ।
19ਜਿਵੇਂ ਪਾਣੀ ਵਿੱਚ ਚਿਹਰੇ ਦਾ ਪਰਛਾਵਾਂ ਚਿਹਰੇ ਨੂੰ ਪਰਗਟ ਕਰਦਾ ਹੈ, ਉਸੇ ਤਰ੍ਹਾਂ ਮਨੁੱਖ ਦਾ ਦਿਲ ਉਸਦੇ ਜੀਵਨ ਨੂੰ ਪਰਗਟ ਕਰਦਾ ਹੈ।
20ਮੌਤ ਅਤੇ ਵਿਨਾਸ਼ ਕਦੇ ਵੀ ਸੰਤੁਸ਼ਟ ਨਹੀਂ ਹੁੰਦੇ, ਅਤੇ ਨਾ ਹੀ ਮਨੁੱਖ ਦੀਆਂ ਅੱਖਾਂ।
21ਚਾਂਦੀ ਲਈ ਕੁਠਾਲੀ ਅਤੇ ਸੋਨੇ ਦੇ ਲਈ ਭੱਠੀ ਹੁੰਦੀ ਹੈ, ਉਸੇ ਤਰ੍ਹਾਂ ਲੋਕ ਉਨ੍ਹਾਂ ਦੀ ਉਸਤਤ ਨਾਲ ਪਰਖੇ ਜਾਂਦੇ ਹਨ।
22ਭਾਵੇਂ ਤੂੰ ਮੂਰਖ ਨੂੰ ਓਖਲੀ ਵਿੱਚ ਦਾਣਿਆਂ ਸਮੇਤ ਮੋਹਲੇ ਨਾਲ ਕੁੱਟੇਂ, ਤਾਂ ਵੀ ਤੁਸੀਂ ਉਨ੍ਹਾਂ ਦੀ ਮੂਰਖਤਾਈ ਨੂੰ ਉਨ੍ਹਾਂ ਤੋਂ ਦੂਰ ਨਹੀਂ ਕਰ ਸਕਦੇ।