21ਪੱਖਪਾਤ ਕਰਨਾ ਚੰਗਾ ਨਹੀਂ ਹੈ, ਫਿਰ ਵੀ ਇੱਕ ਵਿਅਕਤੀ ਰੋਟੀ ਦੇ ਇੱਕ ਟੁਕੜੇ ਲਈ ਗਲਤ ਕੰਮ ਕਰੇਗਾ।
22ਕੰਜੂਸ ਅਮੀਰ ਬਣਨ ਲਈ ਉਤਾਵਲੇ ਹਨ, ਅਤੇ ਇਹ ਨਹੀਂ ਜਾਣਦੇ ਕਿ ਗਰੀਬੀ ਉਨ੍ਹਾਂ ਦੀ ਉਡੀਕ ਕਰ ਰਹੀ ਹੈ।
23ਜਿਹੜਾ ਵਿਅਕਤੀ ਕਿਸੇ ਨੂੰ ਝਿੜਕਦਾ ਹੈ ਅੰਤ ਵਿੱਚ ਉਹ ਖੁਸ਼ਹਾਲ ਹੁੰਦਾ ਹੈ, ਉਸ ਦੀ ਬਜਾਏ ਜਿਸ ਦੀ ਜੀਭ ਚਾਪਲੂਸੀ ਕਰਦੀ ਹੈ।
24ਜੋ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਲੁੱਟਦਾ ਹੈ ਅਤੇ ਆਖਦਾ ਹੈ, “ਇਹ ਗ਼ਲਤ ਨਹੀਂ ਹੈ,” ਉਸ ਨੂੰ ਤਬਾਹ ਕਰਨ ਵਾਲੇ ਦਾ ਸਾਥੀ ਹੈ।
25ਲਾਲਚੀ ਝਗੜੇ ਨੂੰ ਭੜਕਾਉਂਦੇ ਹਨ, ਪਰ ਜਿਹੜੇ ਯਾਹਵੇਹ ਵਿੱਚ ਭਰੋਸਾ ਰੱਖਦੇ ਹਨ ਉਹ ਖੁਸ਼ਹਾਲ ਹੋਣਗੇ।