23ਜਿਹੜਾ ਵਿਅਕਤੀ ਕਿਸੇ ਨੂੰ ਝਿੜਕਦਾ ਹੈ ਅੰਤ ਵਿੱਚ ਉਹ ਖੁਸ਼ਹਾਲ ਹੁੰਦਾ ਹੈ, ਉਸ ਦੀ ਬਜਾਏ ਜਿਸ ਦੀ ਜੀਭ ਚਾਪਲੂਸੀ ਕਰਦੀ ਹੈ।
24ਜੋ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਲੁੱਟਦਾ ਹੈ ਅਤੇ ਆਖਦਾ ਹੈ, “ਇਹ ਗ਼ਲਤ ਨਹੀਂ ਹੈ,” ਉਸ ਨੂੰ ਤਬਾਹ ਕਰਨ ਵਾਲੇ ਦਾ ਸਾਥੀ ਹੈ।
25ਲਾਲਚੀ ਝਗੜੇ ਨੂੰ ਭੜਕਾਉਂਦੇ ਹਨ, ਪਰ ਜਿਹੜੇ ਯਾਹਵੇਹ ਵਿੱਚ ਭਰੋਸਾ ਰੱਖਦੇ ਹਨ ਉਹ ਖੁਸ਼ਹਾਲ ਹੋਣਗੇ।
26ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਹਨ, ਉਹ ਮੂਰਖ ਹਨ, ਪਰ ਜਿਹੜੇ ਸਿਆਣਪ ਨਾਲ ਚੱਲਦੇ ਹਨ, ਉਹ ਸੁਰੱਖਿਅਤ ਰਹਿੰਦੇ ਹਨ।
27ਜਿਹੜੇ ਗਰੀਬਾਂ ਨੂੰ ਦਿੰਦੇ ਹਨ ਉਨ੍ਹਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ, ਪਰ ਜਿਹੜੇ ਉਨ੍ਹਾਂ ਵੱਲ ਅੱਖਾਂ ਬੰਦ ਕਰਦੇ ਹਨ ਉਹ ਬਹੁਤ ਸਾਰੇ ਸਰਾਪ ਪਾਉਂਦੇ ਹਨ।