ਕਹਾਉਤਾਂ 29

ਜਦੋਂ ਧਰਮੀ ਵਧਦੇ ਹਨ ਤਾਂ ਲੋਕ ਖੁਸ਼ ਹੁੰਦੇ ਹਨ, ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਲੋਕ ਹਉਕੇ ਭਰਦੇ ਹਨ।

Proverbs 29:2 (UKJV) When the righteous are in authority, the people rejoice: but when the wicked bears rule, the people mourn.

1ਜੋ ਕੋਈ ਬਹੁਤੀਆਂ ਝਿੜਕਾਂ ਦੇ ਬਾਅਦ ਵੀ ਅੜੀਅਲ ਰਹਿੰਦਾ ਹੈ, ਉਹ ਬਿਨਾਂ ਕਿਸੇ ਉਪਾਅ ਦੇ ਅਚਾਨਕ ਤਬਾਹ ਹੋ ਜਾਵੇਗਾ।

2ਜਦੋਂ ਧਰਮੀ ਵਧਦੇ ਹਨ ਤਾਂ ਲੋਕ ਖੁਸ਼ ਹੁੰਦੇ ਹਨ, ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਲੋਕ ਹਉਕੇ ਭਰਦੇ ਹਨ।

3ਜਿਹੜਾ ਸਿਆਣਪ ਨੂੰ ਪਿਆਰ ਕਰਦਾ ਹੈ ਉਹ ਆਪਣੇ ਪਿਤਾ ਨੂੰ ਅਨੰਦ ਕਰਦਾ ਹੈ, ਪਰ ਵੇਸਵਾਵਾਂ ਦਾ ਸਾਥੀ ਆਪਣਾ ਧਨ ਬਰਬਾਦ ਕਰਦਾ ਹੈ।

4ਨਿਆਉਂ ਨਾਲ ਇੱਕ ਰਾਜਾ ਦੇਸ਼ ਨੂੰ ਸਥਿਰ ਰੱਖਦਾ ਹੈ, ਪਰ ਲੋਭੀ ਰਿਸ਼ਵਤ ਦੇ ਕੇ ਉਸ ਨੂੰ ਢਾਹ ਦਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.