ਕਹਾਉਤਾਂ 29

ਜੋ ਕੋਈ ਬਹੁਤੀਆਂ ਝਿੜਕਾਂ ਦੇ ਬਾਅਦ ਵੀ ਅੜੀਅਲ ਰਹਿੰਦਾ ਹੈ, ਉਹ ਬਿਨਾਂ ਕਿਸੇ ਉਪਾਅ ਦੇ ਅਚਾਨਕ ਤਬਾਹ ਹੋ ਜਾਵੇਗਾ।

Proverbs 29:1 (UKJV) He, that being often reproved hardens his neck, shall suddenly be destroyed, and that without remedy.

1ਜੋ ਕੋਈ ਬਹੁਤੀਆਂ ਝਿੜਕਾਂ ਦੇ ਬਾਅਦ ਵੀ ਅੜੀਅਲ ਰਹਿੰਦਾ ਹੈ, ਉਹ ਬਿਨਾਂ ਕਿਸੇ ਉਪਾਅ ਦੇ ਅਚਾਨਕ ਤਬਾਹ ਹੋ ਜਾਵੇਗਾ।

2ਜਦੋਂ ਧਰਮੀ ਵਧਦੇ ਹਨ ਤਾਂ ਲੋਕ ਖੁਸ਼ ਹੁੰਦੇ ਹਨ, ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਲੋਕ ਹਉਕੇ ਭਰਦੇ ਹਨ।

3ਜਿਹੜਾ ਸਿਆਣਪ ਨੂੰ ਪਿਆਰ ਕਰਦਾ ਹੈ ਉਹ ਆਪਣੇ ਪਿਤਾ ਨੂੰ ਅਨੰਦ ਕਰਦਾ ਹੈ, ਪਰ ਵੇਸਵਾਵਾਂ ਦਾ ਸਾਥੀ ਆਪਣਾ ਧਨ ਬਰਬਾਦ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.