ਕਹਾਉਤਾਂ 29

ਜਿਹੜਾ ਸਿਆਣਪ ਨੂੰ ਪਿਆਰ ਕਰਦਾ ਹੈ ਉਹ ਆਪਣੇ ਪਿਤਾ ਨੂੰ ਅਨੰਦ ਕਰਦਾ ਹੈ, ਪਰ ਵੇਸਵਾਵਾਂ ਦਾ ਸਾਥੀ ਆਪਣਾ ਧਨ ਬਰਬਾਦ ਕਰਦਾ ਹੈ।

Proverbs 29:3 (UKJV) Whoso loves wisdom rejoices his father: but he that keeps company with harlots spends his substance.

1ਜੋ ਕੋਈ ਬਹੁਤੀਆਂ ਝਿੜਕਾਂ ਦੇ ਬਾਅਦ ਵੀ ਅੜੀਅਲ ਰਹਿੰਦਾ ਹੈ, ਉਹ ਬਿਨਾਂ ਕਿਸੇ ਉਪਾਅ ਦੇ ਅਚਾਨਕ ਤਬਾਹ ਹੋ ਜਾਵੇਗਾ।

2ਜਦੋਂ ਧਰਮੀ ਵਧਦੇ ਹਨ ਤਾਂ ਲੋਕ ਖੁਸ਼ ਹੁੰਦੇ ਹਨ, ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਲੋਕ ਹਉਕੇ ਭਰਦੇ ਹਨ।

3ਜਿਹੜਾ ਸਿਆਣਪ ਨੂੰ ਪਿਆਰ ਕਰਦਾ ਹੈ ਉਹ ਆਪਣੇ ਪਿਤਾ ਨੂੰ ਅਨੰਦ ਕਰਦਾ ਹੈ, ਪਰ ਵੇਸਵਾਵਾਂ ਦਾ ਸਾਥੀ ਆਪਣਾ ਧਨ ਬਰਬਾਦ ਕਰਦਾ ਹੈ।

4ਨਿਆਉਂ ਨਾਲ ਇੱਕ ਰਾਜਾ ਦੇਸ਼ ਨੂੰ ਸਥਿਰ ਰੱਖਦਾ ਹੈ, ਪਰ ਲੋਭੀ ਰਿਸ਼ਵਤ ਦੇ ਕੇ ਉਸ ਨੂੰ ਢਾਹ ਦਿੰਦੇ ਹਨ।

5ਜਿਹੜੇ ਆਪਣੇ ਗੁਆਂਢੀਆਂ ਦੀ ਚਾਪਲੂਸੀ ਕਰਦੇ ਹਨ, ਉਹ ਉਸਦੇ ਪੈਰਾਂ ਲਈ ਜਾਲ ਵਿਛਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.