ਕਹਾਉਤਾਂ 29

ਧਰਮੀ ਨੂੰ ਗਰੀਬਾਂ ਦੇ ਨਿਆਂ ਦੀ ਚਿੰਤਾ ਹੁੰਦੀ ਹੈ, ਪਰ ਦੁਸ਼ਟਾਂ ਨੂੰ ਅਜਿਹੀ ਚਿੰਤਾ ਨਹੀਂ ਹੁੰਦੀ ਹੈ।

Proverbs 29:7 (UKJV) The righteous considers the cause of the poor: but the wicked regards not to know it.

5ਜਿਹੜੇ ਆਪਣੇ ਗੁਆਂਢੀਆਂ ਦੀ ਚਾਪਲੂਸੀ ਕਰਦੇ ਹਨ, ਉਹ ਉਸਦੇ ਪੈਰਾਂ ਲਈ ਜਾਲ ਵਿਛਾਉਂਦੇ ਹਨ।

6ਦੁਸ਼ਟ ਆਪਣੇ ਹੀ ਪਾਪ ਵਿੱਚ ਫਸ ਜਾਂਦੇ ਹਨ, ਪਰ ਧਰਮੀ ਜੈਕਾਰਾ ਗਜਾਉਂਦੇ ਹਨ ਅਤੇ ਅਨੰਦ ਕਰਦੇ ਹਨ।

7ਧਰਮੀ ਨੂੰ ਗਰੀਬਾਂ ਦੇ ਨਿਆਂ ਦੀ ਚਿੰਤਾ ਹੁੰਦੀ ਹੈ, ਪਰ ਦੁਸ਼ਟਾਂ ਨੂੰ ਅਜਿਹੀ ਚਿੰਤਾ ਨਹੀਂ ਹੁੰਦੀ ਹੈ।

8ਮਜ਼ਾਕ ਕਰਨ ਵਾਲੇ ਤਾਂ ਸ਼ਹਿਰ ਨੂੰ ਭੜਕਾਉਂਦੇ ਹਨ, ਪਰ ਬੁੱਧਵਾਨ ਕ੍ਰੋਧ ਨੂੰ ਦੂਰ ਕਰਦੇ ਹਨ।

9ਜੇ ਕੋਈ ਬੁੱਧਵਾਨ ਮੂਰਖ ਦੇ ਨਾਲ ਅਦਾਲਤ ਵਿੱਚ ਜਾਂਦਾ ਹੈ, ਮੂਰਖ ਗੁੱਸੇ ਵਿੱਚ ਆਉਂਦਾ ਹੈ ਅਤੇ ਮਖੌਲ ਕਰਦਾ ਹੈ ਅਤੇ ਉੱਥੇ ਸ਼ਾਂਤੀ ਨਹੀਂ ਰਹਿੰਦੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.