ਕਹਾਉਤਾਂ 29

ਦੁਸ਼ਟ ਆਪਣੇ ਹੀ ਪਾਪ ਵਿੱਚ ਫਸ ਜਾਂਦੇ ਹਨ, ਪਰ ਧਰਮੀ ਜੈਕਾਰਾ ਗਜਾਉਂਦੇ ਹਨ ਅਤੇ ਅਨੰਦ ਕਰਦੇ ਹਨ।

Proverbs 29:6 (UKJV) In the transgression of an evil man there is a snare: but the righteous does sing and rejoice.

4ਨਿਆਉਂ ਨਾਲ ਇੱਕ ਰਾਜਾ ਦੇਸ਼ ਨੂੰ ਸਥਿਰ ਰੱਖਦਾ ਹੈ, ਪਰ ਲੋਭੀ ਰਿਸ਼ਵਤ ਦੇ ਕੇ ਉਸ ਨੂੰ ਢਾਹ ਦਿੰਦੇ ਹਨ।

5ਜਿਹੜੇ ਆਪਣੇ ਗੁਆਂਢੀਆਂ ਦੀ ਚਾਪਲੂਸੀ ਕਰਦੇ ਹਨ, ਉਹ ਉਸਦੇ ਪੈਰਾਂ ਲਈ ਜਾਲ ਵਿਛਾਉਂਦੇ ਹਨ।

6ਦੁਸ਼ਟ ਆਪਣੇ ਹੀ ਪਾਪ ਵਿੱਚ ਫਸ ਜਾਂਦੇ ਹਨ, ਪਰ ਧਰਮੀ ਜੈਕਾਰਾ ਗਜਾਉਂਦੇ ਹਨ ਅਤੇ ਅਨੰਦ ਕਰਦੇ ਹਨ।

7ਧਰਮੀ ਨੂੰ ਗਰੀਬਾਂ ਦੇ ਨਿਆਂ ਦੀ ਚਿੰਤਾ ਹੁੰਦੀ ਹੈ, ਪਰ ਦੁਸ਼ਟਾਂ ਨੂੰ ਅਜਿਹੀ ਚਿੰਤਾ ਨਹੀਂ ਹੁੰਦੀ ਹੈ।

8ਮਜ਼ਾਕ ਕਰਨ ਵਾਲੇ ਤਾਂ ਸ਼ਹਿਰ ਨੂੰ ਭੜਕਾਉਂਦੇ ਹਨ, ਪਰ ਬੁੱਧਵਾਨ ਕ੍ਰੋਧ ਨੂੰ ਦੂਰ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.