6ਦੁਸ਼ਟ ਆਪਣੇ ਹੀ ਪਾਪ ਵਿੱਚ ਫਸ ਜਾਂਦੇ ਹਨ, ਪਰ ਧਰਮੀ ਜੈਕਾਰਾ ਗਜਾਉਂਦੇ ਹਨ ਅਤੇ ਅਨੰਦ ਕਰਦੇ ਹਨ।
7ਧਰਮੀ ਨੂੰ ਗਰੀਬਾਂ ਦੇ ਨਿਆਂ ਦੀ ਚਿੰਤਾ ਹੁੰਦੀ ਹੈ, ਪਰ ਦੁਸ਼ਟਾਂ ਨੂੰ ਅਜਿਹੀ ਚਿੰਤਾ ਨਹੀਂ ਹੁੰਦੀ ਹੈ।
8ਮਜ਼ਾਕ ਕਰਨ ਵਾਲੇ ਤਾਂ ਸ਼ਹਿਰ ਨੂੰ ਭੜਕਾਉਂਦੇ ਹਨ, ਪਰ ਬੁੱਧਵਾਨ ਕ੍ਰੋਧ ਨੂੰ ਦੂਰ ਕਰਦੇ ਹਨ।
9ਜੇ ਕੋਈ ਬੁੱਧਵਾਨ ਮੂਰਖ ਦੇ ਨਾਲ ਅਦਾਲਤ ਵਿੱਚ ਜਾਂਦਾ ਹੈ, ਮੂਰਖ ਗੁੱਸੇ ਵਿੱਚ ਆਉਂਦਾ ਹੈ ਅਤੇ ਮਖੌਲ ਕਰਦਾ ਹੈ ਅਤੇ ਉੱਥੇ ਸ਼ਾਂਤੀ ਨਹੀਂ ਰਹਿੰਦੀ।
10ਖ਼ੂਨ ਦੇ ਪਿਆਸੇ ਇਮਾਨਦਾਰ ਮਨੁੱਖ ਨੂੰ ਨਫ਼ਰਤ ਕਰਦੇ ਹਨ, ਅਤੇ ਨੇਕ ਲੋਕਾਂ ਨੂੰ ਮਾਰਨ ਦੇ ਪਿੱਛੇ ਪਏ ਰਹਿੰਦੇ ਹਨ।