8ਮਜ਼ਾਕ ਕਰਨ ਵਾਲੇ ਤਾਂ ਸ਼ਹਿਰ ਨੂੰ ਭੜਕਾਉਂਦੇ ਹਨ, ਪਰ ਬੁੱਧਵਾਨ ਕ੍ਰੋਧ ਨੂੰ ਦੂਰ ਕਰਦੇ ਹਨ।
9ਜੇ ਕੋਈ ਬੁੱਧਵਾਨ ਮੂਰਖ ਦੇ ਨਾਲ ਅਦਾਲਤ ਵਿੱਚ ਜਾਂਦਾ ਹੈ, ਮੂਰਖ ਗੁੱਸੇ ਵਿੱਚ ਆਉਂਦਾ ਹੈ ਅਤੇ ਮਖੌਲ ਕਰਦਾ ਹੈ ਅਤੇ ਉੱਥੇ ਸ਼ਾਂਤੀ ਨਹੀਂ ਰਹਿੰਦੀ।
10ਖ਼ੂਨ ਦੇ ਪਿਆਸੇ ਇਮਾਨਦਾਰ ਮਨੁੱਖ ਨੂੰ ਨਫ਼ਰਤ ਕਰਦੇ ਹਨ, ਅਤੇ ਨੇਕ ਲੋਕਾਂ ਨੂੰ ਮਾਰਨ ਦੇ ਪਿੱਛੇ ਪਏ ਰਹਿੰਦੇ ਹਨ।
11ਮੂਰਖ ਆਪਣੇ ਗੁੱਸੇ ਵਿੱਚ ਸਾਰੀ ਗੱਲ ਖੋਲ ਦਿੰਦਾ ਹੈ, ਪਰ ਬੁੱਧਵਾਨ ਆਪਣੇ ਮਨ ਨੂੰ ਰੋਕਦੇ ਅਤੇ ਸ਼ਾਂਤੀ ਲਿਆਉਂਦੇ ਹਨ।
12ਜੇਕਰ ਇੱਕ ਹਾਕਮ ਝੂਠ ਸੁਣਦਾ ਹੈ, ਉਸ ਦੇ ਸਾਰੇ ਅਧਿਕਾਰੀ ਦੁਸ਼ਟ ਹੋ ਜਾਂਦੇ ਹਨ।