ਕਹਾਉਤਾਂ 29

ਮੂਰਖ ਆਪਣੇ ਗੁੱਸੇ ਵਿੱਚ ਸਾਰੀ ਗੱਲ ਖੋਲ ਦਿੰਦਾ ਹੈ, ਪਰ ਬੁੱਧਵਾਨ ਆਪਣੇ ਮਨ ਨੂੰ ਰੋਕਦੇ ਅਤੇ ਸ਼ਾਂਤੀ ਲਿਆਉਂਦੇ ਹਨ।

Proverbs 29:11 (UKJV) A fool utters all his mind: but a wise man keeps it in till afterwards.

9ਜੇ ਕੋਈ ਬੁੱਧਵਾਨ ਮੂਰਖ ਦੇ ਨਾਲ ਅਦਾਲਤ ਵਿੱਚ ਜਾਂਦਾ ਹੈ, ਮੂਰਖ ਗੁੱਸੇ ਵਿੱਚ ਆਉਂਦਾ ਹੈ ਅਤੇ ਮਖੌਲ ਕਰਦਾ ਹੈ ਅਤੇ ਉੱਥੇ ਸ਼ਾਂਤੀ ਨਹੀਂ ਰਹਿੰਦੀ।

10ਖ਼ੂਨ ਦੇ ਪਿਆਸੇ ਇਮਾਨਦਾਰ ਮਨੁੱਖ ਨੂੰ ਨਫ਼ਰਤ ਕਰਦੇ ਹਨ, ਅਤੇ ਨੇਕ ਲੋਕਾਂ ਨੂੰ ਮਾਰਨ ਦੇ ਪਿੱਛੇ ਪਏ ਰਹਿੰਦੇ ਹਨ।

11ਮੂਰਖ ਆਪਣੇ ਗੁੱਸੇ ਵਿੱਚ ਸਾਰੀ ਗੱਲ ਖੋਲ ਦਿੰਦਾ ਹੈ, ਪਰ ਬੁੱਧਵਾਨ ਆਪਣੇ ਮਨ ਨੂੰ ਰੋਕਦੇ ਅਤੇ ਸ਼ਾਂਤੀ ਲਿਆਉਂਦੇ ਹਨ।

12ਜੇਕਰ ਇੱਕ ਹਾਕਮ ਝੂਠ ਸੁਣਦਾ ਹੈ, ਉਸ ਦੇ ਸਾਰੇ ਅਧਿਕਾਰੀ ਦੁਸ਼ਟ ਹੋ ਜਾਂਦੇ ਹਨ।

13ਗਰੀਬ ਅਤੇ ਜ਼ਾਲਮ ਇੱਕੋ ਸਮਾਨ ਹੈ, ਯਾਹਵੇਹ ਦੋਹਾਂ ਦੀਆਂ ਅੱਖਾਂ ਨੂੰ ਚਾਨਣ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.