11ਮੂਰਖ ਆਪਣੇ ਗੁੱਸੇ ਵਿੱਚ ਸਾਰੀ ਗੱਲ ਖੋਲ ਦਿੰਦਾ ਹੈ, ਪਰ ਬੁੱਧਵਾਨ ਆਪਣੇ ਮਨ ਨੂੰ ਰੋਕਦੇ ਅਤੇ ਸ਼ਾਂਤੀ ਲਿਆਉਂਦੇ ਹਨ।
12ਜੇਕਰ ਇੱਕ ਹਾਕਮ ਝੂਠ ਸੁਣਦਾ ਹੈ, ਉਸ ਦੇ ਸਾਰੇ ਅਧਿਕਾਰੀ ਦੁਸ਼ਟ ਹੋ ਜਾਂਦੇ ਹਨ।
13ਗਰੀਬ ਅਤੇ ਜ਼ਾਲਮ ਇੱਕੋ ਸਮਾਨ ਹੈ, ਯਾਹਵੇਹ ਦੋਹਾਂ ਦੀਆਂ ਅੱਖਾਂ ਨੂੰ ਚਾਨਣ ਦਿੰਦਾ ਹੈ।
14ਜੇ ਕੋਈ ਰਾਜਾ ਗਰੀਬਾਂ ਦਾ ਨਿਆਂ ਕਰਦਾ ਹੈ, ਉਹ ਦੀ ਗੱਦੀ ਸਦਾ ਲਈ ਕਾਇਮ ਰਹੇਗੀ।
15ਇੱਕ ਡੰਡਾ ਅਤੇ ਇੱਕ ਝਿੜਕ ਬੁੱਧ ਦਿੰਦੀਆ ਹਨ, ਪਰ ਜਿਹੜਾ ਬੱਚਾ ਬੇਮੁਹਾਰਾ ਛੱਡਿਆ ਜਾਂਦਾ ਹੈ, ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।