30ਬਿਨਾਂ ਕਾਰਨ ਕਿਸੇ ਉੱਤੇ ਦੋਸ਼ ਨਾ ਲਗਾਓ, ਜਦੋਂ ਉਹਨਾਂ ਨੇ ਤੁਹਾਡਾ ਕੋਈ ਨੁਕਸਾਨ ਨਾ ਕੀਤਾ ਹੋਵੇ।
31ਹਿੰਸਕ ਲੋਕਾਂ ਨਾਲ ਈਰਖਾ ਨਾ ਕਰੋ, ਅਤੇ ਨਾ ਹੀ ਉਹਨਾਂ ਵਿੱਚੋਂ ਕੋਈ ਰਾਹ ਚੁਣੋ।
32ਕਿਉਂਕਿ ਭੈੜੇ ਮਨੁੱਖ ਤੋਂ ਯਾਹਵੇਹ ਨਫ਼ਰਤ ਕਰਦਾ ਹੈ, ਧਰਮੀ ਮਨੁੱਖਾਂ ਨਾਲ ਉਸਦੀ ਦੋਸਤੀ ਹੈ।
33ਯਾਹਵੇਹ ਦਾ ਸਰਾਪ ਦੁਸ਼ਟ ਦੇ ਘਰ ਉੱਤੇ ਹੈ, ਪਰ ਉਹ ਧਰਮੀ ਦੇ ਘਰ ਨੂੰ ਬਰਕਤ ਦਿੰਦਾ ਹੈ।
34ਉਹ ਹੰਕਾਰੀ ਮਖੌਲ ਕਰਨ ਵਾਲਿਆਂ ਦਾ ਮਜ਼ਾਕ ਉਡਾਉਂਦਾ ਹੈ ਪਰ ਨਿਮਰ ਤੇ ਅਤੇ ਸਤਾਏ ਹੋਏ ਲੋਕਾਂ ਉੱਤੇ ਮਿਹਰ ਕਰਦਾ ਹੈ।