ਕਹਾਉਤਾਂ 31

ਉਹ ਆਪਣੇ ਘਰ ਦਾ ਕੰਮ ਵੇਖਦੀ ਹੈ, ਅਤੇ ਆਲਸ ਦੀ ਰੋਟੀ ਨਹੀਂ ਖਾਂਦੀ।

Proverbs 31:27 (UKJV) She looks well to the ways of her household, and eats not the bread of idleness.

25ਉਸ ਨੇ ਤਾਕਤ ਅਤੇ ਇੱਜ਼ਤ ਦਾ ਲਿਬਾਸ ਪਹਿਨਿਆ ਹੋਇਆ ਹੈ, ਅਤੇ ਆਉਣ ਵਾਲੇ ਦਿਨਾਂ ਤੇ ਹੱਸਦੀ ਹੈ।

26ਉਹ ਸਿਆਣਪ ਨਾਲ ਬੋਲਦੀ ਹੈ, ਅਤੇ ਉਹ ਦੀ ਜ਼ਬਾਨ ਉੱਤੇ ਵਫ਼ਾਦਾਰ ਉਪਦੇਸ਼ ਹੈ।

27ਉਹ ਆਪਣੇ ਘਰ ਦਾ ਕੰਮ ਵੇਖਦੀ ਹੈ, ਅਤੇ ਆਲਸ ਦੀ ਰੋਟੀ ਨਹੀਂ ਖਾਂਦੀ।

28ਉਸ ਦੇ ਬੱਚੇ ਉੱਠੇ ਕੇ ਉਸ ਨੂੰ ਮੁਬਾਰਕ ਆਖਦੇ ਹਨ, ਉਸਦਾ ਪਤੀ ਵੀ, ਅਤੇ ਉਸਦੀ ਪ੍ਰਸ਼ੰਸਾ ਕਰਦਾ ਹੈ।

29ਬਹੁਤ ਸਾਰੀਆਂ ਔਰਤਾਂ ਨੇਕ ਕੰਮ ਕਰਦੀਆਂ ਹਨ, ਪਰ ਤੂੰ ਉਹਨਾਂ ਸਾਰੀਆਂ ਨਾਲੋਂ ਉੱਤਮ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.