24ਉਹ ਵਧੀਆ ਸੂਤੀ ਦੇ ਕੱਪੜੇ ਬਣਾ ਕੇ ਵੇਚਦੀ ਹੈ, ਅਤੇ ਵਪਾਰੀਆਂ ਨੂੰ ਕਮਰਬੰਦ ਦਿੰਦੀ ਹੈ।
25ਉਸ ਨੇ ਤਾਕਤ ਅਤੇ ਇੱਜ਼ਤ ਦਾ ਲਿਬਾਸ ਪਹਿਨਿਆ ਹੋਇਆ ਹੈ, ਅਤੇ ਆਉਣ ਵਾਲੇ ਦਿਨਾਂ ਤੇ ਹੱਸਦੀ ਹੈ।
26ਉਹ ਸਿਆਣਪ ਨਾਲ ਬੋਲਦੀ ਹੈ, ਅਤੇ ਉਹ ਦੀ ਜ਼ਬਾਨ ਉੱਤੇ ਵਫ਼ਾਦਾਰ ਉਪਦੇਸ਼ ਹੈ।
27ਉਹ ਆਪਣੇ ਘਰ ਦਾ ਕੰਮ ਵੇਖਦੀ ਹੈ, ਅਤੇ ਆਲਸ ਦੀ ਰੋਟੀ ਨਹੀਂ ਖਾਂਦੀ।
28ਉਸ ਦੇ ਬੱਚੇ ਉੱਠੇ ਕੇ ਉਸ ਨੂੰ ਮੁਬਾਰਕ ਆਖਦੇ ਹਨ, ਉਸਦਾ ਪਤੀ ਵੀ, ਅਤੇ ਉਸਦੀ ਪ੍ਰਸ਼ੰਸਾ ਕਰਦਾ ਹੈ।