8ਉਸ ਦੀ ਕਦਰ ਕਰੋ ਤਾਂ ਉਹ ਤੁਹਾਨੂੰ ਉੱਚਾ ਕਰੇਗੀ। ਉਸਨੂੰ ਗਲੇ ਲਗਾਓ ਤਾਂ ਉਹ ਤੁਹਾਡਾ ਆਦਰ ਕਰੇਗੀ।
9ਉਹ ਤੇਰੇ ਸਿਰ ਉੱਤੇ ਸ਼ਿੰਗਾਰ ਦਾ ਸਿਹਰਾ ਬੰਨ੍ਹੇਗੀ, ਅਤੇ ਤੁਹਾਨੂੰ ਇੱਕ ਸ਼ਾਨਦਾਰ ਤਾਜ ਭੇਟ ਕਰੇਗੀ।”
10ਹੇ ਮੇਰੇ ਪੁੱਤਰ ਸੁਣ, ਜੋ ਮੈਂ ਆਖਦਾ ਹਾਂ, ਤਾਂ ਤੇਰੇ ਜੀਵਨ ਦੇ ਸਾਲ ਬਹੁਤ ਹੋਣਗੇ।
11ਮੈਂ ਤੈਨੂੰ ਬੁੱਧ ਦਾ ਮਾਰਗ ਦੱਸਿਆ ਹੈ, ਅਤੇ ਮੈਂ ਸਿੱਧੇ ਰਾਹਾਂ ਉੱਤੇ ਤੇਰੀ ਅਗਵਾਈ ਕੀਤੀ ਹੈ।
12ਜਦੋਂ ਤੁਸੀਂ ਤੁਰੋਗੇ ਤਾਂ ਤੁਹਾਡੇ ਕਦਮਾਂ ਵਿੱਚ ਰੁਕਾਵਟ ਨਹੀਂ ਆਵੇਗੀ, ਜਦੋਂ ਤੁਸੀਂ ਦੌੜੋਗੇ ਤਾਂ ਵੀ ਤੁਸੀਂ ਠੋਕਰ ਨਹੀਂ ਖਾਓਗੇ।