18ਧਰਮੀ ਦਾ ਮਾਰਗ ਸਵੇਰ ਦੇ ਸੂਰਜ ਵਰਗਾ ਹੈ, ਜਿਸ ਦਾ ਚਾਨਣ ਦੁਪਹਿਰ ਤੱਕ ਵੱਧਦਾ ਹੀ ਜਾਂਦਾ ਹੈ।
19ਪਰ ਦੁਸ਼ਟ ਦਾ ਰਾਹ ਗਹਿਰੇ ਹਨੇਰੇ ਵਰਗਾ ਹੈ, ਉਹ ਨਹੀਂ ਜਾਣਦੇ ਕਿ ਕਿਹੜੀ ਚੀਜ਼ ਉਹਨਾਂ ਨੂੰ ਠੋਕਰ ਦਿੰਦੀ ਹੈ।
20ਹੇ ਮੇਰੇ ਪੁੱਤਰ, ਜੋ ਮੈਂ ਆਖਦਾ ਹਾਂ ਉਸ ਵੱਲ ਧਿਆਨ ਦੇ! ਮੇਰੇ ਸ਼ਬਦਾਂ ਵੱਲ ਕੰਨ ਲਗਾ।
21ਉਹਨਾਂ ਨੂੰ ਆਪਣੀ ਨਜ਼ਰ ਤੋਂ ਦੂਰ ਨਾ ਹੋਣ ਦਿਓ, ਉਹਨਾਂ ਨੂੰ ਆਪਣੇ ਦਿਲ ਵਿੱਚ ਸੰਭਾਲ ਕੇ ਰੱਖ।
22ਕਿਉਂਕਿ ਉਹ ਉਹਨਾਂ ਲਈ ਜੀਵਨ ਹਨ ਜੋ ਉਹਨਾਂ ਨੂੰ ਲੱਭਦੇ ਹਨ ਅਤੇ ਉਹਨਾਂ ਦੇ ਸਾਰੇ ਸਰੀਰ ਲਈ ਤੰਦਰੁਸਤੀ ਹਨ।