ਕਹਾਉਤਾਂ 5

ਕਿਉਂ ਜੋ ਤੁਹਾਡੇ ਮਾਰਗ ਯਾਹਵੇਹ ਦੀ ਨਜ਼ਰ ਦੇ ਸਾਹਮਣੇ ਹਨ, ਅਤੇ ਉਹ ਤੁਹਾਡੇ ਸਾਰੇ ਮਾਰਗਾਂ ਦੀ ਜਾਂਚ ਕਰਦਾ ਹੈ।

Proverbs 5:21 (UKJV) For the ways of man are before the eyes of the LORD, and he ponders all his activities.

19ਉਹ ਪਿਆਰੀ ਹਿਰਨੀ ਅਤੇ ਸੋਹਣੀ ਹਰਨੋਟੀ ਹੋਵੇ ਉਸ ਦੀਆਂ ਛਾਤੀਆਂ ਤੈਨੂੰ ਸਦਾ ਤ੍ਰਿਪਤ ਕਰਨ, ਤੂੰ ਹਮੇਸ਼ਾ ਉਸਦੇ ਪਿਆਰ ਵਿੱਚ ਮਸਤ ਰਹੇ।

20ਹੇ ਮੇਰੇ ਪੁੱਤਰ, ਕਿਸੇ ਹੋਰ ਦੀ ਤੀਵੀਂ ਨਾਲ ਕਿਉਂ ਮਸਤ ਹੋਵੇ? ਅਤੇ ਓਪਰੀ ਔਰਤ ਨੂੰ ਕਿਉ ਸੀਨੇ ਨਾਲ ਲਾਵੇਂ।

21ਕਿਉਂ ਜੋ ਤੁਹਾਡੇ ਮਾਰਗ ਯਾਹਵੇਹ ਦੀ ਨਜ਼ਰ ਦੇ ਸਾਹਮਣੇ ਹਨ, ਅਤੇ ਉਹ ਤੁਹਾਡੇ ਸਾਰੇ ਮਾਰਗਾਂ ਦੀ ਜਾਂਚ ਕਰਦਾ ਹੈ।

22ਦੁਸ਼ਟਾਂ ਦੇ ਬੁਰੇ ਕੰਮ ਉਹਨਾਂ ਨੂੰ ਫਸਾਉਂਦੇ ਹਨ, ਉਹਨਾਂ ਦੇ ਪਾਪਾਂ ਦੀਆਂ ਰੱਸੀਆਂ ਨੇ ਉਹਨਾਂ ਨੂੰ ਫੜਿਆ ਹੋਇਆ ਹੈ।

23ਅਨੁਸ਼ਾਸਨ ਦੀ ਘਾਟ ਕਾਰਨ ਦੁਸ਼ਟ ਮਰ ਜਾਣਗੇ, ਆਪਣੀ ਵੱਡੀ ਮੂਰਖਤਾਈ ਦੇ ਕਾਰਨ ਕੁਰਾਹੇ ਪੈ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.