20ਹੇ ਮੇਰੇ ਪੁੱਤਰ, ਕਿਸੇ ਹੋਰ ਦੀ ਤੀਵੀਂ ਨਾਲ ਕਿਉਂ ਮਸਤ ਹੋਵੇ? ਅਤੇ ਓਪਰੀ ਔਰਤ ਨੂੰ ਕਿਉ ਸੀਨੇ ਨਾਲ ਲਾਵੇਂ।
21ਕਿਉਂ ਜੋ ਤੁਹਾਡੇ ਮਾਰਗ ਯਾਹਵੇਹ ਦੀ ਨਜ਼ਰ ਦੇ ਸਾਹਮਣੇ ਹਨ, ਅਤੇ ਉਹ ਤੁਹਾਡੇ ਸਾਰੇ ਮਾਰਗਾਂ ਦੀ ਜਾਂਚ ਕਰਦਾ ਹੈ।
22ਦੁਸ਼ਟਾਂ ਦੇ ਬੁਰੇ ਕੰਮ ਉਹਨਾਂ ਨੂੰ ਫਸਾਉਂਦੇ ਹਨ, ਉਹਨਾਂ ਦੇ ਪਾਪਾਂ ਦੀਆਂ ਰੱਸੀਆਂ ਨੇ ਉਹਨਾਂ ਨੂੰ ਫੜਿਆ ਹੋਇਆ ਹੈ।
23ਅਨੁਸ਼ਾਸਨ ਦੀ ਘਾਟ ਕਾਰਨ ਦੁਸ਼ਟ ਮਰ ਜਾਣਗੇ, ਆਪਣੀ ਵੱਡੀ ਮੂਰਖਤਾਈ ਦੇ ਕਾਰਨ ਕੁਰਾਹੇ ਪੈ ਗਏ।