8ਉਹ ਉਸ ਔਰਤ ਦੇ ਘਰ ਦੀ ਨੁੱਕਰ ਦੀ ਗਲੀ ਵਿੱਚੋਂ ਦੀ ਲੰਘ ਰਿਹਾ ਸੀ, ਉਹ ਉਸ ਦੇ ਘਰ ਦੀ ਦਿਸ਼ਾ ਵੱਲ ਜਾ ਰਿਹਾ ਸੀ
9ਸੰਧਿਆ ਵੇਲੇ, ਜਿਵੇਂ ਦਿਨ ਢਲ ਰਿਹਾ ਸੀ, ਜਿਵੇਂ ਕਾਲੀ ਰਾਤ ਦਾ ਹਨੇਰਾ ਹੋ ਰਿਹਾ ਸੀ।
10ਤਦ ਇੱਕ ਤੀਵੀਂ ਉਹ ਨੂੰ ਮਿਲਣ ਲਈ ਨਿੱਕਲੀ, ਵੇਸਵਾ ਵਾਂਗੂੰ ਪਹਿਰਾਵਾ ਪਹਿਨੀ ਹੋਈ ਸੀ।
11ਉਹ ਬੇਕਾਬੂ ਅਤੇ ਬੇਵਕੂਫ਼ ਹੈ, ਉਸਦੇ ਪੈਰ ਕਦੇ ਘਰ ਵਿੱਚ ਨਹੀਂ ਰਹਿੰਦੇ;
12ਹੁਣ ਕਦੇ ਗਲੀ ਵਿੱਚ, ਅਤੇ ਕਦੇ ਚੌਕਾਂ ਵਿੱਚ ਅਤੇ ਹਰੇਕ ਮੋੜ ਉੱਤੇ ਉਹ ਇੰਤਜ਼ਾਰ ਕਰਦੀ ਹੈ।