10ਤਦ ਇੱਕ ਤੀਵੀਂ ਉਹ ਨੂੰ ਮਿਲਣ ਲਈ ਨਿੱਕਲੀ, ਵੇਸਵਾ ਵਾਂਗੂੰ ਪਹਿਰਾਵਾ ਪਹਿਨੀ ਹੋਈ ਸੀ।
11ਉਹ ਬੇਕਾਬੂ ਅਤੇ ਬੇਵਕੂਫ਼ ਹੈ, ਉਸਦੇ ਪੈਰ ਕਦੇ ਘਰ ਵਿੱਚ ਨਹੀਂ ਰਹਿੰਦੇ;
12ਹੁਣ ਕਦੇ ਗਲੀ ਵਿੱਚ, ਅਤੇ ਕਦੇ ਚੌਕਾਂ ਵਿੱਚ ਅਤੇ ਹਰੇਕ ਮੋੜ ਉੱਤੇ ਉਹ ਇੰਤਜ਼ਾਰ ਕਰਦੀ ਹੈ।
13ਉਸਨੇ ਉਸਨੂੰ ਫੜ ਲਿਆ ਅਤੇ ਉਸਨੂੰ ਚੁੰਮਿਆ ਅਤੇ ਬੇਸ਼ਰਮ ਚਿਹਰੇ ਨਾਲ ਉਸਨੇ ਕਿਹਾ,
14“ਅੱਜ ਮੈਂ ਆਪਣੀ ਸੁੱਖਣਾ ਪੂਰੀ ਕੀਤੀ, ਅਤੇ ਮੇਰੇ ਕੋਲ ਆਪਣੀ ਸੰਗਤ ਦੀ ਭੇਟ ਵਿੱਚੋਂ ਘਰ ਵਿੱਚ ਭੋਜਨ ਹੈ।