16ਮੈਂ ਆਪਣਾ ਬਿਸਤਰਾ ਮਿਸਰ ਦੇਸ਼ ਦੇ ਰੰਗਦਾਰ ਵਧੀਆ ਸੂਤੀ ਨਾਲ ਢੱਕਿਆ ਹੈ।
17ਮੈਂ ਆਪਣੇ ਬਿਸਤਰੇ ਨੂੰ ਗੰਧਰਸ, ਅਗਰ ਅਤੇ ਦਾਲਚੀਨੀ ਨਾਲ ਸੁਗੰਧਿਤ ਕੀਤਾ ਹੈ।
18ਆ ਅਸੀਂ ਸਵੇਰ ਤੱਕ ਪ੍ਰੇਮ ਨਾਲ ਰੱਤੇ ਜਾਈਏ, ਅਤੇ ਇੱਕ ਦੂਸਰੇ ਦਾ ਪਿਆਰ ਵਿੱਚ ਅਨੰਦ ਮਾਣੀਏ!
19ਮੇਰਾ ਪਤੀ ਘਰ ਵਿੱਚ ਨਹੀਂ ਹੈ, ਉਹ ਲੰਬੇ ਸਫ਼ਰ ਉੱਤੇ ਗਿਆ ਹੈ।
20ਉਹ ਆਪਣਾ ਥੈਲਾ ਪੈਸਿਆ ਨਾਲ ਭਰਿਆ ਹੋਇਆ ਲੈ ਕੇ ਗਿਆ ਹੈ, ਅਤੇ ਪੂਰਨਮਾਸੀ ਨੂੰ ਘਰ ਆਵੇਗਾ।”