14“ਅੱਜ ਮੈਂ ਆਪਣੀ ਸੁੱਖਣਾ ਪੂਰੀ ਕੀਤੀ, ਅਤੇ ਮੇਰੇ ਕੋਲ ਆਪਣੀ ਸੰਗਤ ਦੀ ਭੇਟ ਵਿੱਚੋਂ ਘਰ ਵਿੱਚ ਭੋਜਨ ਹੈ।
15ਇਸ ਲਈ ਮੈਂ ਤੈਨੂੰ ਮਿਲਣ ਲਈ ਬਾਹਰ ਆਈ ਹਾਂ। ਮੈਂ ਤੈਨੂੰ ਦੇਖਣ ਲਈ ਆਈ ਅਤੇ ਤੈਨੂੰ ਲੱਭ ਲਿਆ!
16ਮੈਂ ਆਪਣਾ ਬਿਸਤਰਾ ਮਿਸਰ ਦੇਸ਼ ਦੇ ਰੰਗਦਾਰ ਵਧੀਆ ਸੂਤੀ ਨਾਲ ਢੱਕਿਆ ਹੈ।
17ਮੈਂ ਆਪਣੇ ਬਿਸਤਰੇ ਨੂੰ ਗੰਧਰਸ, ਅਗਰ ਅਤੇ ਦਾਲਚੀਨੀ ਨਾਲ ਸੁਗੰਧਿਤ ਕੀਤਾ ਹੈ।
18ਆ ਅਸੀਂ ਸਵੇਰ ਤੱਕ ਪ੍ਰੇਮ ਨਾਲ ਰੱਤੇ ਜਾਈਏ, ਅਤੇ ਇੱਕ ਦੂਸਰੇ ਦਾ ਪਿਆਰ ਵਿੱਚ ਅਨੰਦ ਮਾਣੀਏ!