23ਜਿਵੇਂ ਇੱਕ ਤੀਰ ਉਸ ਦੇ ਕਲੇਜੇ ਨੂੰ ਵਿੰਨ੍ਹਦਾ ਹੈ, ਜਿਵੇਂ ਇੱਕ ਪੰਛੀ ਫਾਹੀ ਵੱਲ ਛੇਤੀ ਨਾਲ ਜਾਂਦਾ ਹੈ। ਇਹ ਜਾਣਨਾ ਕਿ ਇਹ ਉਸਦੀ ਜਾਨ ਗੁਆ ਦੇਵੇਗਾ।
24ਸੋ ਹੁਣ ਹੇ ਪੁੱਤਰੋ, ਮੇਰੀ ਗੱਲ ਸੁਣੋ, ਮੇਰੀਆਂ ਗੱਲਾਂ ਵੱਲ ਧਿਆਨ ਦਿਓ।
25ਤੇਰਾ ਮਨ ਉਹ ਦੇ ਰਾਹਾਂ ਵੱਲ ਨਾ ਮੁੜੇ ਨਾ ਉਹ ਦੇ ਰਾਹਾਂ ਵਿੱਚ ਭਟਕ ਜਾਵੇ।
26ਕਿਉਂ ਜੋ ਉਹ ਨੇ ਬਹੁਤਿਆਂ ਨੂੰ ਜ਼ਖ਼ਮੀ ਕਰਕੇ ਡੇਗ ਦਿੱਤਾ ਹੈ; ਅਤੇ ਉਹ ਦੇ ਘਾਤ ਕੀਤੇ ਹੋਏ ਢੇਰ ਸਾਰੇ ਹਨ।
27ਉਹ ਦਾ ਘਰ ਕਬਰ ਨੂੰ ਜਾਣ ਦਾ ਰਸਤਾ ਹੈ, ਮੌਤ ਦੇ ਕੋਠੜੀਆਂ ਵੱਲ ਜਾਂਦਾ ਹੈ।