21ਉਸ ਨੇ ਕਾਇਲ ਕਰਨ ਵਾਲੀਆਂ ਗੱਲਾਂ ਨਾਲ ਉਸ ਨੂੰ ਫ਼ੁਸਲਾ ਲਿਆ, ਉਸ ਨੇ ਉਸ ਨੂੰ ਆਪਣੀਆਂ ਚਿਕਨੀਆਂ-ਚੋਪੜੀਆਂ ਗੱਲਾਂ ਨਾਲ ਭਰਮਾ ਲਿਆ।
22ਉਹ ਉਸੇ ਵੇਲੇ ਉਸ ਦੇ ਮਗਰ ਆਇਆ ਜਿਵੇਂ ਇੱਕ ਬਲਦ ਵੱਢੇ ਜਾਣ ਲਈ, ਅਤੇ ਜਿਵੇਂ ਹਿਰਨ ਫਾਹੀ ਵਿੱਚ ਪੈਰ ਰੱਖਦਾ ਹੈ
23ਜਿਵੇਂ ਇੱਕ ਤੀਰ ਉਸ ਦੇ ਕਲੇਜੇ ਨੂੰ ਵਿੰਨ੍ਹਦਾ ਹੈ, ਜਿਵੇਂ ਇੱਕ ਪੰਛੀ ਫਾਹੀ ਵੱਲ ਛੇਤੀ ਨਾਲ ਜਾਂਦਾ ਹੈ। ਇਹ ਜਾਣਨਾ ਕਿ ਇਹ ਉਸਦੀ ਜਾਨ ਗੁਆ ਦੇਵੇਗਾ।
24ਸੋ ਹੁਣ ਹੇ ਪੁੱਤਰੋ, ਮੇਰੀ ਗੱਲ ਸੁਣੋ, ਮੇਰੀਆਂ ਗੱਲਾਂ ਵੱਲ ਧਿਆਨ ਦਿਓ।
25ਤੇਰਾ ਮਨ ਉਹ ਦੇ ਰਾਹਾਂ ਵੱਲ ਨਾ ਮੁੜੇ ਨਾ ਉਹ ਦੇ ਰਾਹਾਂ ਵਿੱਚ ਭਟਕ ਜਾਵੇ।