ਕਹਾਉਤਾਂ 8

ਮੇਰਾ ਫਲ ਵਧੀਆ ਸੋਨੇ ਨਾਲੋਂ ਚੰਗਾ ਹੈ, ਮੇਰੀ ਪ੍ਰਾਪਤੀ ਉੱਤਮ ਚਾਂਦੀ ਨਾਲੋਂ ਵੀ ਚੰਗੀ ਹੈ।

Proverbs 8:19 (UKJV) My fruit is better than gold, yea, than fine gold; and my revenue than choice silver.

17ਮੈਂ ਉਹਨਾਂ ਨੂੰ ਪਿਆਰ ਕਰਦੀ ਹਾਂ ਜੋ ਮੈਨੂੰ ਪਿਆਰ ਕਰਦੇ ਹਨ, ਅਤੇ ਜਿਹੜੇ ਮੈਨੂੰ ਮਨੋਂ ਭਾਲਦੇ ਹਨ ਉਹ ਮੈਨੂੰ ਲੱਭ ਲੈਂਦੇ ਹਨ।

18ਮੇਰੇ ਕੋਲ ਦੌਲਤ ਅਤੇ ਇੱਜ਼ਤ ਹਨ, ਦੌਲਤ ਅਤੇ ਖੁਸ਼ਹਾਲੀ ਹਮੇਸ਼ਾ ਲਈ ਹੈ।

19ਮੇਰਾ ਫਲ ਵਧੀਆ ਸੋਨੇ ਨਾਲੋਂ ਚੰਗਾ ਹੈ, ਮੇਰੀ ਪ੍ਰਾਪਤੀ ਉੱਤਮ ਚਾਂਦੀ ਨਾਲੋਂ ਵੀ ਚੰਗੀ ਹੈ।

20ਮੈਂ ਧਰਮ ਦੇ ਮਾਰਗ ਉੱਤੇ, ਨਿਆਂ ਦੇ ਰਾਹਾਂ ਉੱਤੇ ਚੱਲਦੀ ਹਾਂ,

21ਮੈਂ ਆਪਣੇ ਪ੍ਰੇਮੀਆਂ ਨੂੰ ਧਨ ਦੇ ਵਾਰਿਸ ਬਣਾਵਾਂਗੀ ਤਾਂ ਜੋ ਉਹਨਾਂ ਦੇ ਖ਼ਜ਼ਾਨੇ ਭਰੇ ਰਹਿਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.