15ਮੇਰੇ ਦੁਆਰਾ ਰਾਜੇ ਰਾਜ ਕਰਦੇ ਹਨ, ਅਤੇ ਧਰਮੀ ਹਾਕਮ ਫ਼ਰਮਾਨ ਜਾਰੀ ਕਰਦੇ ਹਨ।
16ਮੇਰੇ ਦੁਆਰਾ ਰਾਜਕੁਮਾਰ, ਅਤੇ ਪਤਵੰਤੇ ਸਾਰੇ ਜੋ ਧਰਤੀ ਉੱਤੇ ਰਾਜ ਕਰਦੇ ਹਨ।
17ਮੈਂ ਉਹਨਾਂ ਨੂੰ ਪਿਆਰ ਕਰਦੀ ਹਾਂ ਜੋ ਮੈਨੂੰ ਪਿਆਰ ਕਰਦੇ ਹਨ, ਅਤੇ ਜਿਹੜੇ ਮੈਨੂੰ ਮਨੋਂ ਭਾਲਦੇ ਹਨ ਉਹ ਮੈਨੂੰ ਲੱਭ ਲੈਂਦੇ ਹਨ।
18ਮੇਰੇ ਕੋਲ ਦੌਲਤ ਅਤੇ ਇੱਜ਼ਤ ਹਨ, ਦੌਲਤ ਅਤੇ ਖੁਸ਼ਹਾਲੀ ਹਮੇਸ਼ਾ ਲਈ ਹੈ।
19ਮੇਰਾ ਫਲ ਵਧੀਆ ਸੋਨੇ ਨਾਲੋਂ ਚੰਗਾ ਹੈ, ਮੇਰੀ ਪ੍ਰਾਪਤੀ ਉੱਤਮ ਚਾਂਦੀ ਨਾਲੋਂ ਵੀ ਚੰਗੀ ਹੈ।