ਕਹਾਉਤਾਂ 8

ਮੇਰੀ ਸਿੱਖਿਆ ਨੂੰ ਸੁਣੋ ਅਤੇ ਬੁੱਧਵਾਨ ਬਣੋ, ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ।

Proverbs 8:33 (UKJV) Hear instruction, and be wise, and refuse it not.

31ਮੈਂ ਉਹ ਦੀ ਵਸਾਈ ਹੋਈ ਧਰਤੀ ਉੱਤੇ ਪ੍ਰਸੰਨ ਰਹਿੰਦੀ, ਅਤੇ ਮੈਂ ਮਨੁੱਖਾਂ ਦੀ ਸੰਗਤੀ ਨਾਲ ਸੁਖੀ ਰਹਿੰਦੀ ਸੀ।

32“ਹੁਣ ਹੇ ਮੇਰੇ ਬੱਚਿਓ, ਮੇਰੀ ਗੱਲ ਸੁਣੋ, ਮੁਬਾਰਕ ਹਨ ਉਹ ਜਿਹੜੇ ਮੇਰੇ ਰਾਹਾਂ ਦੀ ਪਾਲਨਾ ਕਰਦੇ ਹਨ।

33ਮੇਰੀ ਸਿੱਖਿਆ ਨੂੰ ਸੁਣੋ ਅਤੇ ਬੁੱਧਵਾਨ ਬਣੋ, ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ।

34ਮੁਬਾਰਕ ਹਨ ਉਹ ਜਿਹੜੇ ਮੇਰੀ ਸੁਣਦੇ ਹਨ, ਮੇਰੇ ਦਰਵਾਜ਼ੇ ਉੱਤੇ ਨਿੱਤ ਵੇਖਦੇ ਹਨ, ਮੇਰੇ ਦਰਵਾਜ਼ੇ ਦੀ ਉਡੀਕ ਕਰਦੇ ਹਨ।

35ਕਿਉਂਕਿ ਜਿਹੜੇ ਮੈਨੂੰ ਲੱਭਦੇ ਹਨ ਜੀਵਨ ਪਾਉਂਦੇ ਹਨ ਅਤੇ ਯਾਹਵੇਹ ਤੋਂ ਕਿਰਪਾ ਪ੍ਰਾਪਤ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.